ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਸ ਨਾਮ ਸੰਨ੍ਯਾਸੀ.
ਹਿੰਦੂਧਰਮ ਦੇ ਦਸ਼ ਸੰਸਕਾਰ ਇਹ ਹਨ:-#ਗਰਭਾਧਾਨ, ਪੁੰਸਵਨ, ਸੀਮੰਤੋੱਨਯਨ, ਜਾਤ ਕਰਮ, ਨਿਸਕ੍ਰਾਮਣ, ਨਾਮਕਰਣ, ਅੰਨਪ੍ਰਾਸ਼ਨ, ਚੂੜਾਕਰਣ, ਉਪਨਯਨ ਅਤੇ ਵਿਵਾਹ.
helper, succourer, supporter (in hour of need or distress)
ਸੰ. दशशीर्ष. ਸੰਗ੍ਯਾ- ਰਾਵਣ, ਜਿਸ ਦੇ ਦਸ਼ ਸ਼ਿਰ ਲਿਖੇ ਹਨ.
ਸੰ. ਦਸ਼ਹਰਾ. ਸੰਗ੍ਯਾ- ਜੇਠ ਸੁਦੀ ੧੦. ਜਿਸ ਦਿਨ ਦਸ਼ ਪਾਪ ਨਾਸ਼ ਕਰ ਵਾਲੀ ਗੰਗਾ ਦਾ ਜਨਮ ਪੁਰਾਣਾਂ ਨੇ ਲਿਖਿਆ ਹੈ. ਦਸ਼ ਪਾਪ ਇਹ ਦੱਸੇ ਹਨ:-#ਇਕ਼ਰਾਰ ਕਰਕੇ ਨਾ ਦੇਣਾ, ਹਿੰਸਾ, ਵੇਦਵਿਰੁੱਧ ਕਰਮ, ਪਰਇਸਤ੍ਰੀਗਮਨ, ਕੁਵਾਕ੍ਯ ਕਹਿਕੇ ਮਨ ਦੁਖੀ ਕਰਨਾ, ਝੂਠ, ਚੁਗਲੀ, ਚੋਰੀ, ਕਿਸੇ ਦਾ ਬੁਰਾ ਚਿਤਵਨਾ ਅਤੇ ਵ੍ਰਿੱਥਾ ਬਕਬਾਦ ਕਰਨਾ।#੨. ਵਿਜਯਾ ਦਸ਼ਮੀ. ਅੱਸੂ ਸੁਦੀ ੧੦. ਇਸ ਦਿਨ ਦਸ਼ ਸੀਸਧਾਰੀ ਰਾਵਣ ਦੇ ਵਧ ਲਈ ਰਾਮਚੰਦ੍ਰ ਜੀ ਨੇ ਚੜ੍ਹਾਈ ਕੀਤੀ ਸੀ. "ਤਿਥਿ ਵਿਜਯਦਸਮੀ ਪਾਇ। ਉਠਚਲੇ ਸ਼੍ਰੀ ਰਘੁਰਾਇ." (ਰਾਮਚੰਦ੍ਰਿਕਾ) ੩. ਸੰ. ਦਸ਼ਾਹ. ਦਸ਼ ਦਿਨ। ੪. ਮ੍ਰਿਤਕਕ੍ਰਿਯਾ ਦਾ ਦਸਵਾਂ ਦਿਨ ਖ਼ਾਸ ਕਰਕੇ ਸਿੱਖਧਰਮ ਅਨੁਸਾਰ ਚਲਾਣੇ ਤੋਂ ਦਸਵੇਂ ਦਿਨ ਗੁਰੂ ਗ੍ਰੰਥਸਾਹਿਬ ਦੇ ਪਾਠ ਦੀ ਸਮਾਪਤੀ ਅਤੇ ਦਸਤਾਰਬੰਦੀ ਆਦਿਕ ਕਰਮ.