ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਧਨੁਸ. ਸੰਗ੍ਯਾ- ਕਮਾਣ. ਤੀਰ ਫੈਂਕਣ ਦਾ ਅਸਤ੍ਰ. "ਗਗਨੰਤਰਿ ਧਣਖੁ ਚੜਾਇਆ." (ਮਾਰੂ ਸੋਲਹੇ ਮਃ ੧) "ਧਣਖੁ ਚੜਾਇਓ ਸਤਿ ਦਾ." (ਵਾਰ ਰਾਮ ੩)
ਵਿ- ਧਨੀ. ਧਨਵਾਨ। ੨. ਸਿੰਧੀ ਅਤੇ ਡਿੰਗਲ. ਮਾਲਿਕ. ਸ੍ਵਾਮੀ. "ਸਗਲ ਸ੍ਰਿਸਟਿ ਕੋ ਧਣੀ ਕਹੀਜੈ." (ਗੂਜ ਮਃ ੫) ੩. ਪਤੀ. ਭਰਤਾ. "ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ." (ਸਵਾ ਮਃ ੫)
ਧਨੀ (ਸ੍ਵਾਮੀ) ਹੈ. "ਵਡਾ ਹੈ ਸਭਨਾ ਦਾ ਧਣੀਐ." (ਵਾਰ ਗਉ ੧. ਮਃ ੫) ੨. ਧਣੀ (ਸ੍ਵਾਮੀ) ਨੇ। ੩. ਧਣੀ ਨੂੰ.
ਸੰਗ੍ਯਾ- ਧ੍ਰਿਤ. ਧਾਰਨ ਕੀਤੀ ਹੋਈ ਬੁਰੀ ਆਦਤ. ਭੈੜੀ ਵਾਦੀ. ਕੁਟੇਵ। ੨. ਵ੍ਯ- ਦਰਕਾਰਨ ਦਾ ਸ਼ਬਦ। ੩. ਹਾਥੀ ਨੂੰ ਪਿੱਛੇ ਹਟਾਉਣ ਦਾ ਸ਼ਬਦ.
ਸੰ. ਧੱਤੂਰ ਅਤੇ ਧੁਸਤੂਰ. ਸੰਗ੍ਯਾ- ਇੱਕ ਜ਼ਹਰੀਲਾ ਪੌਧਾ, ਜਿਸ ਦੇ ਵਿਸੈਲੇ ਗੋਲ ਫਲ ਕੰਡੇਦਾਰ ਹੁੰਦੇ ਹਨ. L. Datura Alba. ਅੰ. Thorn apple. ਵੈਦ੍ਯ ਧਤੂਰੇ ਨੂੰ ਦਮੇ ਆਦਿ ਕਈ ਰੋਗਾਂ ਵਿੱਚ ਵਰਤਦੇ ਹਨ. ਠਗ ਲੋਕ ਧਤੂਰੇ ਦੇ ਬੀਜ ਕਿਸੇ ਪਦਾਰਥ ਵਿੱਚ ਮਿਲਾਕੇ ਧਨ ਠਗਣ ਲਈ ਖੁਵਾਉਂਦੇ ਹਨ. ਸ਼ੈਵ ਲੋਗ ਧਤੂਰੇ ਦੇ ਫੁੱਲ ਸ਼ਿਵ ਉੱਪਰ ਚੜਾਕੇ ਮਨੋਕਾਮਨਾ ਦੀ ਸਿੱਧੀ ਸਮਝਦੇ ਹਨ. ਇਸ ਦੇ ਸੰਸਕ੍ਰਿਤ ਨਾਮ ਹਨ- ਕਨਕ, ਮਦਨ, ਸਿਵਸ਼ੇਖਰ, ਖਲ. ਕੰਟਕਫਲ, ਸ਼ਿਵਪ੍ਰਿਯ.#ਧਤੂਰਾ ਗਰਮ ਖੁਸ਼ਕ ਅਤੇ ਦਿਲ ਦਿਮਾਗ ਨੂੰ ਨੁਕਸਾਨ ਪੁਚਾਣ ਵਾਲਾ ਹੈ.
to suffer ਧੱਕਾ ; to receive a mental shock
to be pushed (in, along, through)