ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਪਾਯ. ਪਾਦ. ਪੈਰ। ੨. ਸੰ. पयस् ਦੁੱਧ। ੩. ਜਲ। ੪. ਕ੍ਰਿ. ਵਿ- ਪੈਕੇ. ਪੜਕੇ। ੫. ਦੇਖੋ, ਪੈ.
ਤੈਨੂੰ ਪਇਆ (ਪਿਆ) ਹੈ. "ਆਪੇ ਤਰਸੁ ਪਇਓਈ." (ਮੁੰਦਾਵਣੀ ਮਃ ੫)
(ਸਨਾਮਾ) ਸੰਗ੍ਯਾ- ਪੌਰਾਣਿਕ (ਲੋਮਹਰ੍ਸਣ) ਦਾ ਵੈਰੀ, ਬਲਭਦ੍ਰ, ਨਮਿਸਾਰਣ੍ਯ ਵਿੱਚ ਜਦ ਬਲਰਾਮ ਜੀ ਗਏ, ਤਦ ਤਅ਼ਜੀਮ ਨਾ ਦੇਣ ਦੇ ਅਪਰਾਧ ਵਿੱਚ ਉਨ੍ਹਾਂ ਨੇ ਲੇਮਹਰ੍ਸਣ ਨੂੰ ਮਾਰ ਦਿੱਤਾ ਸੀ.
ਦੇਖੋ, ਪਉਰਾਤਨ. "ਪੁਰਖੁ ਪਊਰਾਤਨੁ ਸੁਣੀਐ." (ਸਵੈਯੇ ਸ੍ਰੀ ਮੁਖਵਾਕ ਮਃ ੫) ਪੁਰਾਤਨ ਪੁਰੁਸ- ਸਭ ਤੋਂ ਪਹਿਲਾ- ਆਦਿਪੁਰੁਸ. ਪੁਰਾਣਪੁਰੁਸ.
ਦੇਖੋ, ਪਊਆ ੧. "ਰਾਜ ਸਮਾਜ ਦੀਓ ਪਊਵਾ ਪਰ." (ਰਾਮਾਵ) ਭਰਤ ਨੇ ਰਾਮ ਦੀ ਖੜਾਉਂ ਨੂੰ ਰਾਜ ਸਮਾਜ ਅਰਪਿਆ.
literally stepping backward; running away, fleeing
to make one run away, defeat, rout
running away, rout, flight