ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
sound of flickering flame
same as ਭਖਾ ; glow over a heater surface, a form of mirage; food, eatables
ਸੰ. ਭ੍ਰਿਸ਼ਦ੍ਰਗਾਹ. ਸੰਗ੍ਯਾ- ਮੇਦੇ ਵਿੱਚ ਅਣਪਚ ਹੋਣ ਤੋਂ ਮੂੰਹ ਦੇ ਰਾਹ ਦੁਰਗੰਧ ਵਾਲੀ ਪੌਣ ਦਾ ਨਿਕਲਣਾ. ਦੇਖੋ, ਉਦਗਾਰ। ੨. ਭ੍ਰਸ੍ਟੋਦ੍ਗਾਰ. ਗੰਦਾ ਡਕਾਰ.
ਸੰ. भस्मन्- ਭਸਮਨ. ਸੰਗ੍ਯਾ- ਸੁਆਹ. ਭਸਮ. ਰਾਖ। "ਭਏ ਭ੍ਰਮ ਭਸਨਾ." (ਬਿਲਾ ਮਃ ੫)
ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)
ਸੰ. ਵਸ੍ਮਕ. ਜਠਰਾਗਨਿ ਦੀ ਪ੍ਰਚੰਡਤਾ ਨਾਲ ਕਫ ਖ਼ੁਸ਼ਕ ਹੋਣ ਅਤੇ ਪਿੱਤ ਦੀ ਅਧਿਕਤਾ ਤੋਂ ਪੈਦਾ ਹੋਇਆ ਇੱਕ ਰੋਗ, ਜਿਸ ਕਰਕੇ ਰੋਗੀ ਨੂੰ ਤ੍ਰਿਪਤੀ ਨਹੀਂ ਹੁੰਦੀ ਅਰ ਖਾਧੀ ਗਿਜ਼ਾ ਸ਼ਰੀਰ ਨੂੰ ਪੁਸ੍ਟ ਨਹੀਂ ਕਰਦੀ, ਹਰ ਵੇਲੇ ਪਿਆਸ ਲਗੀ ਰਹਿਂਦੀ ਹੈ, ਕਦੇ ਕਦੇ ਮੂਰਛਾ ਹੋ ਜਾਂਦੀ ਹੈ। ੨. ਸੋਨਾ. ਸੁਵਰਣ। ੩. ਵਿੜੰਗ ਦਵਾਈ. Embelia Ribes.