ਪਰਿਭਾਸ਼ਾ
ਸੰ. ਵਸ੍ਮਕ. ਜਠਰਾਗਨਿ ਦੀ ਪ੍ਰਚੰਡਤਾ ਨਾਲ ਕਫ ਖ਼ੁਸ਼ਕ ਹੋਣ ਅਤੇ ਪਿੱਤ ਦੀ ਅਧਿਕਤਾ ਤੋਂ ਪੈਦਾ ਹੋਇਆ ਇੱਕ ਰੋਗ, ਜਿਸ ਕਰਕੇ ਰੋਗੀ ਨੂੰ ਤ੍ਰਿਪਤੀ ਨਹੀਂ ਹੁੰਦੀ ਅਰ ਖਾਧੀ ਗਿਜ਼ਾ ਸ਼ਰੀਰ ਨੂੰ ਪੁਸ੍ਟ ਨਹੀਂ ਕਰਦੀ, ਹਰ ਵੇਲੇ ਪਿਆਸ ਲਗੀ ਰਹਿਂਦੀ ਹੈ, ਕਦੇ ਕਦੇ ਮੂਰਛਾ ਹੋ ਜਾਂਦੀ ਹੈ। ੨. ਸੋਨਾ. ਸੁਵਰਣ। ੩. ਵਿੜੰਗ ਦਵਾਈ. Embelia Ribes.
ਸਰੋਤ: ਮਹਾਨਕੋਸ਼