ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to find or follow the right path, be reformed; to set out, leave, go, away
ਸੰ. ਵ੍ਹ੍ਹਿ- ਰਸ ਦੇਣ ਵਾਲਾ। ੨. ਆਨੰਦਦਾਇਕ। ੩. ਫ਼ਾ. [رسد] ਸੰਗ੍ਯਾ- ਪਹੁਚਾਈ ਹੋਈ ਵਸਤੁ. ਭਾਵ- ਖਾਣ ਪੀਣ ਦੀ ਸਾਮਗ੍ਰੀ.
ਸੰਗ੍ਯਾ- ਰਸਨਾ. ਜੀਭ. "ਰਾਮ ਰਸਨ ਵਖਾਣੀ." (ਗਉ ਮਃ ੫) "ਹਰਿ ਹਰਿ ਨਾਮੁ ਰਸਨ ਆਰਾਧੇ." (ਗਉ ਮਃ ੫) ੨. ਭਾਵ- ਬਚਨ. ਵਾਕ੍ਯ. "ਸੰਤ ਰਸਨ ਕਉ ਬਸਹੀਅਉ." (ਭੈਰ ਮਃ ੫) ੩. ਰਸਾਂ ਦਾ ਬਹੁ ਵਚਨ. ਰਸਾਂ ਵਿੱਚ. "ਗੁਰਮੁਖਿ ਰਸਨਾ ਹਰਿ ਰਸਨ ਰਸਾਈ." (ਗਉ ਮਃ ੩) ੪. ਸੰ. ਰਸ਼ਨਾ. ਸੰਖ੍ਯਾ- ਰੱਸੀ. ਰੱਸਾ. "ਬਾਂਧ ਰਸਨ ਤਾਂਸੋਂ ਇਕ ਲਯੋ." (ਚਰਿਤ੍ਰ ੧੪੦) ਫ਼ਾ. [رسن] ੫. ਰਸ- ਜਾਨਾ. ਰਸ ਸਹਿਤ. "ਕੈਫਨ ਸਾਥ ਰਸਨ ਸੇ ਹ੍ਤੈਕਰ." (ਚਰਿਤ੍ਰ ੩੨੬) ਨਸ਼ਿਆਂ ਨਾਲ ਮਸ਼ਹੂਰ ਹੋਕੇ.
ਰੱਸਿਆਂ ਦ੍ਵਾਰਾ ਕਸੇ ਜਾਣ ਵਾਲੇ ਦੀ. (ਸਨਾਮਾ) ਦੇਖੋ, ਦਾਮੋਦਰ ਸ਼ਬਦ, ਰੱਸਿਆਂ ਨਾਲ ਕਸੇ ਜਾਣ ਵਾਲੇ ਕ੍ਰਿਸਨ ਜੀ, ਉਨ੍ਹਾਂ ਦੀ ਵਹੁਟੀ ਜਮੁਨਾ.
ਰਸਾਂ ਵਿੱਚੋਂ ਸਾਰ ਰਸ. ਭਾਵ- ਨਾਮਰਸ। ੨. ਆਤਮਰਸ.
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ.
ਰਸ਼ਨਾ (ਜ਼ੁਬਾਨ) ਅਗ੍ਰ. ਨੋਕਜ਼ਬਾਂ ਕੰਠਾਗ੍ਰ. "ਖਟ ਸਾਸਤ੍ਰ ਉਚਰਤ ਰਸਨਾਗਰ." (ਸਾਰ ਮਃ ੫)