ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ। ੨. ਤੰਤ੍ਰਸ਼ਾਸਤ੍ਰ ਅਨੁਸਾਰ ਵਸ਼ ਕਰਨ ਵਾਲਾ ਮੰਤ੍ਰ.
ਕ੍ਰਿ. ਵਿ- ਵਸੀਲੇ ਦ੍ਵਾਰਾ. ਜਰੀਅ਼ਹ ਸੇ "ਇੰਦ੍ਰੀ ਵਸਿਲੈ ਜਿਤਨੋ." (ਗਉ ਮਃ ੫) ਦੇਖੋ, ਵਸੀਲਾ। ੨. ਵਸ਼ ਕਰਕੇ.
ਆਬਾਦ ਹੋਈ. ਵਸਦੀ ਰਹੀ. "ਜਿਚਰੁ ਵਸੀ ਪਿਤਾ ਕੈ ਸਾਥਿ." (ਆਸਾ ਮਃ ੫) ੨. ਵਸਦਾ ਹੈ. "ਵਸੀ ਰਬੁ ਹਿਆਲੀਐ." (ਸ. ਫਰੀਦ) ੩. ਸੰ. वशिन्. ਕਾਬੂ ਰੱਖਣ ਵਾਲਾ. ਜਿਤੇਂਦ੍ਰਿਯ। ੪. ਸ੍ਵਾਧੀਨ. ਸ੍ਵਤੰਤ੍ਰ.
agreement, bond, deed, promissory note
ਅ਼. [وسیع] ਵਿ- ਖੁਲ੍ਹਾ. ਚੌੜਾ। ੨. ਬਹੁਤ. ਅਧਿਕ.