ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜਿਸ ਦੇ ਦਿਮਾਗ ਵਿੱਚ ਬੁੱਧਿ ਹੈ. ਦਾਨਾ। ੨. ਬੁੱਧਿ ਦਾ ਸਰੋਵਰ। ੩. ਦਿਮਾਗ਼. ਅਕਲ ਦਾ ਥਾਂ. "ਇਕਨਾ ਸਿਧਿ ਨ ਬੁਧਿ ਨ ਅਕਲਸਰ." (ਸਵਾ ਮਃ ੧) ਦਿਮਾਗ ਵਿੱਚ ਅਕਲ ਨਹੀਂ. ੪. ਅਕਲ ਸ਼ਊਰ ਦਾ ਸੰਖੇਪ.


ਸੰ. ਵਿ- ਬਿਨਾ ਕਲਹ. ਝਗੜੇ ਬਿਨਾ. ਸ਼ਾਂਤ। ੨. ਅਕਲ (ਕਰਤਾਰ) ਨੂੰ. "ਕਲਮਾ ਅਕਲਹ ਜਾਨੈ." (ਆਸਾ ਕਬੀਰ)


ਦੇਖੋ, ਅਕਲ ਅਤੇ ਕਲਾ। ੨. ਵਿ- ਅਖੰਡ ਕਲਾ. ਅਖੰਡ ਸ਼ਕਤਿ. "ਅਕਲਕਲਾ ਭਰਪੂਰਿ ਰਹਿਆ." (ਵਾਰ ਆਸਾ)


ਸੰ. अकल्मिप. ਵਿ- ਕਲਪਨਾ ਰਹਿਤ। ੨. ਜੋ ਖ਼ਿਆਲ ਨਾ ਕੀਤਾ ਜਾ ਸਕੇ. "ਅਕਲਪਤ ਮੁਦ੍ਰਾ ਗੁਰੁਗਿਆਨੁ ਬੀਚਾਰੀਅਲੇ." (ਸਿਧਗੋਸਟਿ)


ਸੰ. अकल्मष. ਵਿ- ਕਲਮਸ (ਪਾਪ) ਰਹਿਤ। ੨. ਨਿਰਦੋਸ.