ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕਥਿਤ- ਇਰਾ. ਆਖੀ ਹੋਈ ਬਾਣੀ. ਕਿੱਸਾ. ਕਸੀਦਾ. "ਕਵਿਆਂਨ ਕੱਥੇ ਕਥੀਰੇ." (ਚੰਡੀ ੨) "ਕੱਥੇ ਕਥੀਰੰ." (ਵਿਚਿਤ੍ਰ) ੨. ਰਾਂਗਾ. ਬੰਗ.


ਦੇਖੋ, ਕਸਤੂਰੀ. "ਰਾਤਿ ਕਥੂਰੀ ਵੰਡੀਐ." (ਸ. ਫਰੀਦ) ਭਾਵ, ਹਰਿਨਾਮ ਕਥਾ। ੨. ਕੀਰ੍‌ਤਿ। ੩. ਸ਼ੁਭ ਵਾਸਨਾ. ਸੁਗੰਧ.


ਸੰ. कथम् ਕ੍ਰਿ. ਵਿ- ਕੈਸੇ. ਕਿਸ ਤਰਾਂ. "ਜਗ ਬਿਵਹਾਰ ਕਥੰ ਸੋ ਲਹੈ?" (ਗੁਪ੍ਰਸੂ)


ਕਥਨ ਕੀਤਾ. ਉੱਚਾਰਣ ਕੀਤਾ. "ਪੜੇ ਸਾਮ ਬੇਦੰ ਜੁਜਰ ਬੇਦ ਕੱਥੰ." (ਵਿਚਿਤ੍ਰ)


ਸੰ. कथन्चन ਵ੍ਯ- ਕੈਸੇ. ਕਿਸੀ ਤਰਾਂ. ਕਿਵੇਂ.


ਸੰ. कथञ्चिन ਕ੍ਰਿ. ਵਿ- ਕਿਸੀ ਨ ਕਿਸੀ ਪ੍ਰਕਾਰ ਸੇ. ਕਿਸੇ ਨਾ ਕਿਸੇ ਢੰਗ ਨਾਲ। ੨. ਸ਼ਾਯਦ.


ਖਤ੍ਰੀ ਗੋਤ੍ਰ, ਜੋ ਛੋਟੇ ਸਰੀਣਾਂ ਵਿੱਚੋਂ ਹੈ। ੨. ਅ਼. [قّدّ] ਕ਼ੱਦ. ਡੀਲ. ਆਕਾਰ ਦੀ ਲੰਬਾਈ ਚੌੜਾਈ.


ਕ੍ਰਿ. ਵਿ- ਕਦਾ. ਕਬ. ਕਦੋਂ. "ਕਉਣ ਕਹੈ ਤੂ ਕਦ ਕਾ." (ਤੁਖਾ ਛੰਤ ਮਃ ੫) "ਕਦਹੁ ਸਮਝਾਇਆ ਜਾਇ." (ਵਾਰ ਸ੍ਰੀ ਮਃ ੩) ੨. ਦੇਖੋ, ਕੱਦ। ੩. ਅ਼. [کّد] ਕੱਦ. ਮਿਹਨਤ. ਕੋਸ਼ਿਸ਼। ੪. ਫ਼ਾ. [کد] ਘਰ। ੫. ਸ਼ਖਸ. ਕੋਈ ਪੁਰਖ.