ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [طبیِبی] ਤ਼ਿਬਾਬਤ. ਹ਼ਕੀਮੀ. ਇ਼ਲਾਜ. "ਸਤਿਗੁਰੁ ਪੂਰਾ ਕਰੈ ਤਬੀਬੀ." (ਭਾਗੁ)


ਦੇਖੋ, ਤ਼ਬੀਅ਼ਤ.


ਦੇਖੋ, ਤ਼ਬਅ਼. "ਤੁੰਦ ਤਬੇ." (ਅਕਾਲ) ੨. ਕ੍ਰਿ. ਵਿ- ਤਭੀ. ਤਬ ਹੀ.


ਅ਼. [طویلہ] ਤ਼ਵੇਲਾ. ਲੰਮਾ ਰੱਸਾ, ਜਿਸ ਨਾਲ ਘੋੜੇ ਬੰਨ੍ਹੇ ਜਾਣ। ੨. ਭਾਵ- ਅਸਤ਼ਬਲ. ਅਸ਼੍ਵਸ਼ਾਲਾ. ਦੇਖੋ, ਅਸਤਬਲ.


ਦੇਖੋ, ਤਬੇ.


ਸੰ. ताम्बूल- ਤਾਂਬੂਲ. ਪਾਂਨ. "ਭਉ ਸੀਗਾਰ ਤਬੋਲ ਰਸ ਭੋਜਨ ਭਾਉ ਕਰੇਇ." (ਵਾਰ ਸੂਹੀ ਮਃ ੩)


ਕ੍ਰਿ- ਭਯ ਨਾਲ ਕੰਬਣਾ. ਅਚਾਨਕ ਦਹਿਲਣਾ.


ਕ੍ਰਿ. ਵਿ- ਤਬ ਹੀ. ਤਦੇ। ੨. ਇਸੇ ਵਾਸਤੇ. ਇਸੀ ਲਿਯੇ.