ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [درہ] ਸੰਗ੍ਯਾ- ਘਾਟੀ. ਦੋ ਪਹਾੜਾਂ ਦੇ ਮਧ੍ਯ ਦਾ ਰਸਤਾ (pass). "ਕਾਬੁਲ ਦਰਾ ਬੰਦ ਜਬ ਭਯੋ." (ਚਰਿਤ੍ਰ ੧੯੫) ੨. ਦਰ (ਦਰਬਾਰ) ਦਾ. ਦੇਖੋ, ਦਰ. "ਏਕ ਮੁਕਾਮ ਖੁਦਾਇ ਦਰਾ." (ਮਾਰੂ ਸੋਲਹੇ ਮਃ ੫)


ਦਰ- ਆਯਦ. ਵਿੱਚ ਆਇਆ. "ਜੰਗ ਦਰਾਇਦ ਕਾਲਜਮੰਨ." (ਕ੍ਰਿਸਨਾਵ)


ਦਰ- ਮਾਹਿ. ਦ੍ਵਾਰ ਵਿੱਚ. "ਜੈਸੇ ਦਾਨੋ ਚਾਕੀ ਦਰਾਹਿ." (ਮਾਲੀ ਮਃ ੫) ਚੱਕੀ ਦੇ ਮੂੰਹ ਵਿੱਚ ਕੀਲੀ ਪਾਸ ਲੱਗਾ ਦਾਣਾ ਪਿਸਣ ਤੋਂ ਬਚ ਜਾਂਦਾ ਹੈ.


ਦਰ ਤੋਂ. ਦਰ ਸੇ. "ਮੰਗਿ ਮੰਗਿ ਖਸਮਿ ਦਰਾਹੁ." (ਮਃ ੧. ਵਾਰ ਸੂਹੀ)