ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਟਾਰਾ ਜਾਤਿ ਦਾ ਖਤ੍ਰੀ, ਜੋ ਯੰਤ੍ਰ ਮੰਤ੍ਰ ਦਾ ਵਿਸ਼੍ਵਾਸੀ ਸੀ. ਇਹ ਗੁਰੂ ਅਮਰਦੇਵ ਦਾ ਸਿੱਖ ਹੋਕੇ ਸਤ੍ਯ ਦਾ ਖੋਜੀ ਹੋਇਆ.


ਸੰਗ੍ਯਾ- ਗੇੜਾ. ਚਕ੍ਰ. ਘੁਮਾਉ। ੨. ਖ਼ਮ ਵਿੰਗ। ੩. ਅ਼. [فرع] ਫ਼ਰਅ਼. ਚੋਟੀ. ਸਿਰ. "ਤਨੁ ਮਨੁ ਸਉਪੇ ਜੀਅ ਸਿਉ ਭਾਈ, ਲਏ ਹੁਕਮਿ ਫਿਰਾਉ." (ਸਵਾ ਮਃ ੩) ਹੁਕਮ ਨੂੰ ਸਿਰ ਪੁਰ ਲਵੇ.


ਦੇਖੋ, ਭਿਰਾਈ.


ਫਿਰਣ ਦਾ ਆਹਰ. ਆਵਾਗੌਣ ਦਾ ਯਤਨ. "ਬਿਨੁ ਨਾਵੈ ਸਭ ਫੇਰ ਫਿਰਾਹਰ." (ਵਾਰ ਰਾਮ ੨. ਮਃ ੫)