ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [عقل مند] ਵਿ- ਅ਼ਕ਼ਲ ਵਾਲਾ. ਅ਼ਕ਼ਲੀਆ. ਸਿਆਣਾ. ਦਾਨਾ. ਬੁੱਧਿਮਾਨ. ਬੁੱਧਿਮਤ.


ਬੁੱਧਿ. ਦੇਖੋ, ਅਕਲ ੧. "ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ." (ਵਾਰ ਸਾਰ ਮਃ ੧)


ਦੇਖੋ, ਅਕਲਮੰਦ.


ਸੰ. अक्लिन्न- ਅਕਲਿੱਨ. ਵਿ- ਅਭਿੱਜ. ਨਿਰਲੇਪ. "ਅਕਲੀਣਿ ਰਹਿਤਉ ਸ਼ਬਦ ਸੁਸਾਰ." (ਸਿਧਗੋਸਟਿ) ੨. ਦੇਖੋ, ਅਕੁਲੀਨ.


ਦੇਖੋ, ਇਕਲੀਮ.


ਵਿ- ਅਕਲੁਸ ਦਾ ਸੰਖੇਪ. ਕਰਤਾਰ ਜੋ ਕਲੁਸ (ਪਾਪ- ਦੋਸ) ਆਦਿ ਤੋਂ ਨਿਰਲੇਪ ਹੈ. "ਅਕਲੁ ਗਾਇ ਜਮ ਤੇ ਕਿਆ ਡਰੀਐ?" (ਮਾਰੂ ਸੋਲਹੇ ਮਃ ੧)


ਵਿ- ਨਿਸਕਲੰਕਿਤ. ਦੋਸ ਰਹਿਤ। ੨. ਬੇਦਾਗ਼ "ਅਕਲੰਕ ਰੂਪ ਅਪਾਰ." (ਅਕਾਲ)