ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [کدخُدا] ਘਰ ਦਾ ਮਾਲਿਕ। ੨. ਬਾਦਸ਼ਾਹ। ੩. ਰੂਹ. ਜੀਵਾਤਮਾ। ੪. ਵਿਆਹਿਆ ਹੋਇਆ ਆਦਮੀ.


ਸੰ. ਸੰਗ੍ਯਾ- ਕਲੇਸ਼. ਦੁੱਖ. "ਸੁਮਤਿ ਸਦਨ ਭਯੋ ਕਦਨ ਬਿਰਾਮ ਹੈ." (ਨਾਪ੍ਰ) ੨. ਯੁੱਧ. ਜੰਗ। ੩. ਵਿਨਾਸ਼. ਵਧ.


ਦੇਖੋ, ਕਦੰਬ। ੨. ਅ਼. [قدم] ਕ਼ਦਮ. ਸੰਗ੍ਯਾ- ਚਰਣ. ਪੈਰ. "ਤੇਰੇ ਕਦਮ ਸਲਾਹ." (ਭੈਰ ਮਃ ੫) ੩. ਡਿੰਘ. ਡਗ.


ਫ਼ਾ. [قدمبوسی] ਸੰਗ੍ਯਾ- ਪੈਰ ਚੁੰਮਣ ਦੀ ਕ੍ਰਿਯਾ. ਕ਼ਦਮਾਂ ਦਾ ਬੋਸਾ (ਚੁੰਮਾ) ਲੈਣਾ. ਲਿਖਾਰੀ ਨੇ ਕਦਮਬੋਸੀ ਦੀ ਥਾਂ ਕਦਮਪੋਸੀ ਪਾਠ ਲਿਖ ਦਿੱਤਾ ਹੈ. "ਫਿਰੈਂ ਕਦਮਪੋਸੀ ਕਉ ਕਰਤੇ." (ਗੁਪ੍ਰਸੂ)