ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ.# [جوابدِہی] ਜਵਾਬਦਿਹੀ. ਸੰਗ੍ਯਾ- ਜਵਾਬ ਦੇਣ ਦੀ ਕ੍ਰਿਯਾ. ਪ੍ਰਤ੍ਯੁੱਤਰ ਦੇਣਾ. "ਕਰੋ ਜਬਾਬਦਿਹੀ ਇਨ ਸੰਗ." (ਗੁਪ੍ਰਸੂ)


ਅ਼. [جواب] ਜਵਾਬ. ਸੰਗ੍ਯਾ- ਉੱਤਰ. "ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ." (ਵਾਰ ਆਸਾ ਮਃ ੨) ੨. ਦ੍ਰਿਸ੍ਟਾਂਤ. ਮਿਸਾਲ.; ਦੇਖੋ, ਜਬਾਬ.


ਅ਼. [جّبار] ਸੰਗ੍ਯਾ-. ਕੰਰਾਨ ਅਨੁਸਾਰ ਕਰਤਾਰ ਦਾ ਇੱਕ ਨਾਮ। ੨. ਵਿ- ਪ੍ਰਬਲ. ਜ਼ਬਰਦਸ੍ਤ.