ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇਹ ਪਿੰਡ ਜ਼ਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਮੋਗਾ ਵਿੱਚ ਹੈ. ਰੇਲਵੇ ਸਟੇਸ਼ਨ 'ਤਲਵੰਡੀ' ਤੋਂ ਦੋ ਮੀਲ ਦੇ ਕ਼ਰੀਬ ਪੱਛਮ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ.


ਸੰ. ਸੰਗ੍ਯਾ- ਕੁਦਾੜੀ. ਛਾਲ. ਉਛਲਣ ਦੀ ਕ੍ਰਿਯਾ.


ਸੰ. ਸੰਗ੍ਯਾ- ਝੰਪ- ਯਾਨ. ਉਛਲਕੇ ਜਾਣ ਵਾਲੀ ਸਵਾਰੀ. ਇੱਕ ਪ੍ਰਕਾਰ ਦੀ ਪਾਲਕੀ, ਜੋ ਬਹੁਤ ਕਰਕੇ ਪਹਾੜ ਵਿੱਚ ਵਰਤੀ ਜਾਂਦੀ ਹੈ.


ਕ੍ਰਿ- ਝਾੜਨਾ. ਫਟਕਾਰਨਾ. ਛਟੀ ਨਾਲ ਕਪਾਹ ਆਦਿ ਵਿੱਚੋਂ ਗਰਦ ਅਤੇ ਫੂਸ ਨਿਖੇਰਨਾ.