ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دراز] ਵਿ- ਵਡਾ. ਦੀਰਘ. ਲੰਮਾ। ੨. ਬਹੁਤ. ਅਧਿਕ। ੩. ਅੰਗ੍ਰੇਜ਼ੀ ਸ਼ਬਦ drawer ਦਾ ਰੂਪਾਂਤਰ. ਮੇਜ਼ ਆਲਮਾਰੀ ਆਦਿ ਦਾ ਉਹ ਖਾਨਾ, ਜਿਸ ਨੂੰ ਹੱਥੇ ਤੋਂ ਫੜਕੇ ਖਿੱਚੀਏ.


ਕ੍ਰਿ. ਵਿ- ਦਰਮਯਾਨ. ਭੀਤਰ. ਵਿੱਚ. ਅੰਦਰ. "ਜਾਣਾ ਕੀਨੋ ਕਿਲੇ ਦਰਾਮ." (ਪ੍ਰਾਪੰਪ੍ਰ) ੨. ਅੰ. Drachm. ਸੰਗ੍ਯਾ- ਔਂਸ ਦਾ ਅੱਠਵਾਂ ਹਿੱਸਾ ਅਥਵਾ ਪੌਣੇ ਦੋ ਮਾਸ਼ਾ ਭਰ.


ਸੰਗ੍ਯਾ- ਤੇੜ. ਦਰਜ. ਦੇਖੋ, ਦਰ. "ਭੂਮਿ ਦਰਾਰ ਕੋਇ ਪਹਿਚਾਨੇ." (ਨਾਪ੍ਰ)


ਫ਼ਾ. [دراں] ਦਰ- ਆਂ. ਉਸ ਵਿੱਚ. ਉਸ ਮੇਂ.