ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. चर्मण्य ਚਰ੍‍ਮਣ੍ਯ. ਚੰਮ ਦਾ ਬਣਿਆ ਹੋਯਾ ਸਾਮਾਨ। ੨. ਦੇਖੋ, ਚਰਮ.


ਢਾਲ ਹੈ ਜਿਸ ਪਾਸ, ਐਸੀ ਸੈਨਾ. (ਸਨਾਮਾ)


ਸੰਗ੍ਯਾ- ਭੌਤਿਕ ਅੱਖਾਂ ਦੀ ਨਜਰ. ਮਾਸ ਚੰਮ ਦੀਆਂ ਅੱਖਾਂ ਦੀ ਦ੍ਰਿਸ੍ਟਿ. "ਚਰਮਦ੍ਰਿਸ੍ਟਿ ਮੂੰਦ, ਪੇਖੈ ਦਿੱਬਦ੍ਰਿਸ੍ਟਿ ਕੈ." (ਭਾਗੁ ਕ) ੨. ਅਖ਼ੀਰ ਨਤੀਜਾ ਸੋਚਣਵਾਲੀ ਨਜਰ. ਅੰਤਿਮਫਲ ਨੂੰ ਦੇਖਣਵਾਲੀ ਵਿਚਾਰਦ੍ਰਿਸ੍ਟਿ. ਦੇਖੋ, ਚਰਮ.


ਚਰਮ (ਪੱਛਮ) ਦਾ ਨਗ (ਪਹਾੜ). ਅਸਤਾਚਲ.


ਦੇਖੋ, ਚੰਬਲ.


ਵਿ- ਚੰਮ ਪਹਿਰਨਵਾਲਾ। ੨. ਸੰਗ੍ਯਾ- ਚੰਮ ਦਾ ਉਹ ਥੈਲਾ, ਜਿਸ ਵਿੱਚ ਸਿਪਾਹੀ ਬਰੂਦ ਗੋਲੀ ਆਦਿ ਸਾਮਾਨ ਰੱਖਦਾ ਹੈ. "ਲੱਕ ਜਿਨਾਂ ਦੇ ਚਰਮਪੋਸ਼." (ਜੰਗਨਾਮਾ)


ਚਰਮ (ਢਾਲ) ਦਾ ਅਰਿ (ਵੈਰੀ) ਖੜਗ. ੨. ਤੀਰ. ਵਾਣ. (ਸਨਾਮਾ)


ਸੰ. चर्य्य ਵਿ- ਕਰਨ ਯੋਗ੍ਯ. ਕਰਤਵ੍ਯ. ਕਰਨ ਲਾਇਕ ਕਰਮ.


ਸੰ. चर्य्या ਸੰਗ੍ਯਾ- ਆਚਰਣ. ਆਚਾਰ. ਚਾਲ. ਚਲਨ। ੨. ਕ੍ਰਿਯਾ. ਚੇਸ੍ਟਾ। ੩. ਉਪਜੀਵਿਕਾ. ਗੁਜ਼ਾਰਾ। ੪. ਖਾਣ ਦੀ ਕ੍ਰਿਯਾ। ੫. ਗਮਨ. ਜਾਣਾ.


ਸੰਗ੍ਯਾ- ਚਰਣ- ਰਜ ਦਾ ਸੰਖੇਪ. ਚਰਨਾ ਦੀ ਧੂਲਿ (ਧੂੜ). "ਜਨ ਚਰਰਜ ਮੁਖਿ ਮਾਥੈ ਲਾਗੀ." (ਬਿਲਾ ਮਃ ੫)