ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਡਿੰਡਿਮ.


ਸੰ. ਦੰਸ਼. ਸੰਗ੍ਯਾ- ਡੰਗ. "ਨਰ ਨਿੰਦਕ ਡੰਸ ਲਗਾਇਆ." (ਰਾਮ ਮਃ ੪)


ਸੰਗ੍ਯਾ- ਡੰਕਾ. ਚੋਬ. "ਬਾਜੀਗਰ ਡੰਕ ਬਜਾਈ." (ਸੋਰ ਕਬੀਰ) ੨. ਚਾਂਦੀ ਦਾ ਚਮਕੀਲਾ ਪਤਲਾ ਟੁਕੜਾ, ਜੋ ਰਤਨ ਦੀ ਆਬ ਵਧਾਉਣ ਲਈ ਹੇਠ ਜੜੀਦਾ ਹੈ। ੩. ਡੰਗ. ਦੰਸ਼.


ਡੰਕਾਦਿੰਦਾ. ਚੋਬ ਦਾ ਪ੍ਰਹਾਰ ਕਰਦਾ. "ਢੋਲਨ ਬਜਾਇ ਡੰਕਤ ਦਮਾਮ." (ਗੁਪ੍ਰਸੂ) ਦਮਾਮੇ (ਨਗਾਰੇ) ਪੁਰ ਡੰਕੇ ਮਾਰਦੇ.


ਸੰਗ੍ਯਾ- ਚੋਬ. ਨਗਾਰਾ ਬਜਾਉਣ ਦਾ ਡੰਡਾ। ੨. ਨਗਾਰਾ. ਢੋਲ. ਸੰ. ਢੱਕਾ.


ਡੰਕਾ ਦਾ ਬਹੁਵਚਨ. ਦੇਖੋ, ਡੰਕਾ। ੨. ਡੱਕੇ (ਵਰਜੇ) ਹੋਏ. "ਮਿਟੈਂ ਨਾਹਿ ਡੰਕੇ." (ਰੁਦ੍ਰਾਵ)