ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਕਲੰਕਿ. ਬਿਨਾ ਕਲੰਕ। ਸੰ. अकलाकृति- ਅਕਲਾਕ੍ਰਿਤਿ. ਅਖੰਡਰੂਪ. "ਅਕਲੰਕ੍ਰਿਤ ਹੈ." (ਜਾਪੁ)


ਇੱਕ ਵਰਣਿਕ ਛੰਦ. ਇਸ ਦਾ ਨਾਉਂ "ਅਜਬਾ", "ਕੰਨ੍ਯਾ" ਅਤੇ "ਤੀਰਣਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਇੱਕ ਮਗਣ ਅਤੇ ਗੁਰੁ. , .#ਉਦਾਹਰਣ-#ਜੁੱਟੇ ਵੀਰੰ। ਛੁੱਟੇ ਤੀਰੰ।#ਜੁੱਝੇ ਤਾਜੀ। ਡਿੱਗੇ ਗਾਜੀ॥ (ਕਲਕੀ)


ਕ੍ਰਿ- ਅਭਿਮਾਨ ਨਾਲ ਐਂਠਨਾ। ੨. ਸੁੱਕ ਕੇ ਸੁੰਗੜਨਾ। ੩. ਕੋਮਲਤਾ ਰਹਿਤ ਹੋਣਾ.


ਇੱਕ ਗਣਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸ, ਜ, ਜ. , , .#ਉਦਾਹਰਣ-#ਮੁਨਿ ਬਾਨ ਛਾਡ ਨ ਗਰ੍‍ਬ,#ਮਿਲ ਆਨ ਮੋਹਿਯ ਸਰ੍‍ਬ,#ਲਯ ਜਾਹਿ ਰਾਘਵ ਤੀਰ,#ਤੁਹਿ ਨੈਕ ਦੈਕਰ ਚੀਰ. (ਰਾਮਾਵ)


ਸੰਗ੍ਯਾ- ਅਕ (ਦੁੱਖ) ਦਾ ਭਾਵ. ਦੁੱਖ ਦਸ਼ਾ, ਵਿਕੇਪ. ਦੇਖੋ, ਅਕ.


ਕ੍ਰਿ- ਅਕ (ਦੁੱਖ) ਦੇਣਾ। ੨. ਖਿਝਾਉਣਾ. ਦੇਖੋ, ਅਕ. "ਬਿਨਾ ਹੇਤੁ ਤੇ ਆਨ ਅਕਾਵਤ." (ਨਾਪ੍ਰ)