ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਾਂਦਾ ਹੈ. "ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ) ਚੁਗਲੀ ਖਾਂਦਾ ਹੈ। ੨. ਦੇਖੋ, ਖ੍ਵਾਹ.


ਦੇਖੋ, ਖ਼੍ਵਾਹਿਸ਼.


ਵਿ- ਖਾਦਕ. ਖਾਣ ਵਾਲਾ. "ਜੁਗਾ ਜੁਗੰਤਰਿ ਖਾਹੀ ਖਾਹਿ." (ਜਪੁ) ੨. ਖ਼੍ਵਾਹਿਸ਼ ਵਾਲਾ. ਤ੍ਰਿਸ੍ਨਾਲੂ.


ਕ੍ਰਿ- ਧਨਪ੍ਰਾਪਤੀ ਲਈ ਰਸਤੇ ਦੀ ਖ਼ਾਕ ਛਾਣਨੀ, ਤਾਕਿ ਉਸ ਵਿੱਚੋਂ ਰੁਪਯਾ ਪੈਸਾ ਮਿਲੇ। ੨. ਅਪਮਾਨ ਸਹਾਰਨਾ. ਸਿਰ ਸੁਆਹ ਪਾਉਣੀ. "ਕਉਡੀ ਕਉਡੀ ਕਉ ਖਾਕ ਸਿਰ ਛਾਨੈ." (ਰਾਮ ਮਃ ੫)