ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تمکنت] ਸੰਗ੍ਯਾ- ਵਡਾਈ. ਬਜ਼ੁਰਗੀ। ੨. ਆਕੜ. ਐਂਠ. ਇਸ ਦਾ ਮੂਲ ਮੁਕਨਤ (ਬਲ- ਸਾਮਰਥ੍ਯ) ਹੈ.


ਅ਼. [تمکیِن] ਸੰਗ੍ਯਾ- ਵਡਾਈ। ੨. ਮਾਨ. ਇ਼ੱਜ਼ਤ.


ਤੁ. [تمغا] ਸੰਗ੍ਯਾ- ਕਿਸੇ ਖ਼ਾਸ ਪਦਵੀ ਦਾ ਬੰਧਕ ਸਿੱਕਾ. ਤਕਮਾ. ਮੈਡਲ (medal).


ਸੰ. ਤਮਸ਼੍ਚਰ. ਵਿ- ਅੰਧੇਰੇ ਵਿੱਚ ਫਿਰਨ ਵਾਲਾ. ਨਿਸ਼ਾਚਰ। ੨. ਸੰਗ੍ਯਾ- ਚੋਰ। ੩. ਉੱਲੂ। ੪. ਰਾਖਸ। ੫. ਸ਼ਸਤ੍ਰਨਾਮਮਾਲਾ ਅਨੁਸਾਰ ਚੰਦ੍ਰਮਾ, ਜੋ ਰਾਤ ਵਿੱਚ ਫਿਰਦਾ ਹੈ. ਦੇਖੋ, ਅੰਗ ੯੮੦.


ਦੇਖੋ, ਤਮਚਰ। ੨. ਦੇਖੋ, ਤਾਮ੍ਰਚੂੜ.


ਦੇਖੋ, ਤਾਮ੍ਰਚੂੜ.


ਦੇਖੋ, ਤਾਰਤੰਮ.


ਸੰਗ੍ਯਾ- ਅਨ੍ਹੇਰੇ ਵਿੱਚ ਤੇਜ਼ ਦਿਖਾਈ ਦੇਣ ਵਾਲਾ, ਤਾਰਾ. ਨਕ੍ਸ਼੍‍ਤ੍ਰ. "ਭਾਨੁ ਉਦੈ ਲਖ ਸਭ ਹੀ ਤਮਤੇਜ ਪਧਾਰੇ." (ਰਾਮਾਵ) ੨. ਜੁਗਨੂ. ਟਣਾਣਾ. ਖਦ੍ਯੋਤ.