ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਿਵ ਦਾ ਨਗਰ, ਸ਼ਿਵਪੁਰਿ. ਕਾਸ਼ੀ. ਬਨਾਰਸ.


ਅ਼. [حرف] ਹ਼ਰਫ਼. ਸੰਗ੍ਯਾ- ਅਕ੍ਸ਼੍‍ਰ. ਵਰਣ. "ਹਰਫ ਮਿਟਾਵਤ ਮਲ ਕਰ ਤਾਂਹਿ." (ਗੁਪ੍ਰਸੂ) ੨. ਤਲਵਾਰ ਦੀ ਧਾਰ। ੩. ਕਿਨਾਰਾ। ੪. ਉਹ ਸ਼ਬਦ ਜਿਸ ਨੂੰ ਅਰਥ ਸਪਸ੍ਟ ਕਰਨ ਲਈ ਦੂਜੇ ਸ਼ਬਦ ਦੀ ਲੋੜ (ਆਕਾਂਕ੍ਸ਼ਾ) ਹੈ। ੫. ਗੱਲ ਬਾਤ। ੬. ਭਾਵ- ਕਲੰਕ. ਦੋਸ. ਜਿਵੇਂ- ਇਉਂ ਕਰਨ ਨਾਲ ਮੇਰੇ ਉੱਤੇ ਹਰਫ ਆਉਂਦਾ ਹੈ.


ਫ਼ਾ [حرفات] ਹ਼ਰਫ਼ਾਤ ਹ਼ਰਫ਼ ਦਾ ਬਹੁ ਵਚਨ। ੨. ਬੋਲੀ. ਬਾਣੀ. ਕਲਾਮ.


ਅ਼. [حرب] ਹ਼ਰਬ. ਸੰਗ੍ਯਾ- ਜੰਗ. ਯੁੱਧ.