ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. "ਮਛਰ ਡੰਗ ਸਾਇਰ ਭਰ ਸੁਭਰੁ." (ਤੁਖਾ ਬਾਰਹਮਾਹਾ) ੩. ਸਮਾਂ. ਵੇਲਾ। ੪. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ.


ਵਿ- ਸਮਾਂ ਗੁਜ਼ਾਰਨ ਵਾਲਾ. ਵੇਲਾ ਟਪਾਊ.


ਕ੍ਰਿ- ਦੰਸ਼ਨ. ਡੰਗ ਮਾਰਨਾ. ਦੇਖੋ, ਡੰਗ ੧. ਅਤੇ ੨.। ੨. ਸੂਏ ਨਾਲ ਮੋਟੀ ਸਿਲਾਈ ਕਰਨੀ. ਜਿਵੇਂ- ਬੋਰੀ ਡੰਗੀਦੀ ਹੈ.


ਸੰਗ੍ਯਾ- ਪਸ਼ੂ. ਢੋਰ। ੨. ਸੰ. उङ्गर ਭੂਸਾ. ਭੋਹ। ੩. ਸੇਵਕ। ੪. ਵਿ- ਨੀਚ. ਕਮੀਨਾ.