ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਡ। ੨. ਅਗਨਿ ਦੀ ਲਾਟਾ ਤੋਂ ਹੋਇਆ ਸ਼ਬਦ. "ਭੜ ਭੜ ਅਗਨਿਸਾਗਰੁ ਦੇ ਲਹਰੀ." (ਮਾਰੂ ਸੋਲਹੇ ਮਃ ੧) ੩. ਦੇਖੋ, ਭਠ.


ਦੇਖੋ, ਭਾਂਡਸਾਲ.


ਸੰਗ੍ਯਾ- ਘਬਰਾਹਟ। ੨. ਡੰਡ. ਰੌਲਾ. ਦੇਖੋ, ਭਡ। ੩. ਕੰਪ. ਕਾਂਬਾ. "ਭੂਮਿ ਭੜਹੜੀ." (ਰਾਮਾਵ)


ਵਿ- ਭੜ ਭੜ ਸ਼ਬਦ ਕਰਨ ਵਾਲਾ "ਜਿਥੇ ਅਗਨਿ ਭਖੈ ਭੜਹਾਰੇ." (ਮਾਰੂ ਅੰਜੁਲੀ ਮਃ ੫) "ਅਗਨਿ ਭਖੈ ਭੜਾਹਾੜੁ." (ਮਃ ੧. ਵਾਰ ਮਲਾ)


ਸੰਗ੍ਯਾ- ਅੱਗ ਦਾ ਭਭੂਕਾ। ੨. ਚਮਕ ਦਮਕ.


ਕ੍ਰਿ- ਭੜ ਭੜ ਸ਼ਬਦ ਕਰਕੇ ਮੱਚਣਾ। ੨. ਕ੍ਰੋਧਅਗਨਿ ਨਾਲ ਚਮਕ ਉੱਠਣਾ. ਗੁੱਸੇ ਵਿੱਚ ਆਉਣਾ.


ਭੜਕਣ (ਮੱਚਉੱਠਣ) ਦਾ ਭਾਵ। ੨. ਜੋਸ਼ ਵਿੱਚ ਆਉਣ ਦੀ ਕ੍ਰਿਯਾ.