ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਕਾਯ. ਵਿ- ਕਾਯ (ਦੇਹ) ਰਹਿਤ. ਸ਼ਰੀਰ ਬਿਨਾ. "ਨਮਸਤੰ ਅਕਾਏ." (ਜਾਪੁ) ੨. ਅਨੰਗ. ਕਾਮਦੇਵ। ੩. ਰਾਹੁ ਗ੍ਰਹ.


ਸੰ. ਆਕਾਸ਼. ਸੰਗ੍ਯਾ- ਆਸਮਾਨ. ਅੰਬਰ। ੨. ਸੁਰਗ. ਦੇਵਲੋਕ. "ਸੰਤ ਕਾ ਨਿੰਦਕ ਅਕਾਸ ਤੇ ਟਾਰਉ." (ਗੌਡ ਮਃ ੫) ੩. ਭਾਵ- ਉੱਚਾ ਪਦ। ੪. ਦੇਖੋ, ਆਕਾਸ.


ਦੇਖੋ, ਆਕਾਸ਼ਗੰਗਾ.


ਸੰਗ੍ਯਾ- ਅਮਰਬੇਲ. ਅੰਬਰ ਬੇਲ. ਅੰਬਰਵੱਲੀ. ਇੱਕ ਪ੍ਰਕਾਰ ਦੀ ਕੋਮਲ ਅਤੇ ਬਿਨਾ ਕੋਰੇ ਤੇਲ, ਜੋ ਪੀਲੇ ਅਤੇ ਲਾਲ ਰੰਗ ਦੀ ਹੁੰਦੀ ਹੈ. ਇਹ ਜਿਸ ਬਿਰਛ ਪੁਰ ਹੁੰਦੀ ਹੈ, ਉਸ ਦੀ ਛਿੱਲ ਵਿੱਚ ਆਪਣੀਆਂ ਜੜ੍ਹਾਂ ਜਮਾਕੇ ਰਸ ਲੈਂਦੀ ਰਹਿੰਦੀ ਹੈ, ਜਿਸ ਤੋਂ ਬਿਰਛ ਮੁਰਝਾ ਜਾਂਦਾ ਹੈ. L. cassyta filiformis. ਦੇਖੋ, ਅਮਰਬੇਲ.


ਸੰਗ੍ਯਾ- ਸ਼ਹੀਦੀ ਸੈਨਾ। ੨. ਸਹਾਇਤਾ ਲਈ ਅਚਾਨਕ ਪਹੁੰਚੀ ਹੋਈ ਫੌਜ. "ਪਰੀ ਅਕਾਸੀ ਫੌਜਾਂ ਆਇ." (ਗੁਪ੍ਰਸੂ)