ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਮਾ (ਗਡਾ) ਲਈਆ. ਦ੍ਰਿੜ੍ਹ ਵਸਾਈ ਹੈ. "ਹਰਿ ਹਰਿ ਭਗਤਿ ਜਮਈਆ." (ਬਿਲਾ ਅਃ ਮਃ ੪) ੨. ਜਮਾਉਣ ਵਾਲਾ। ੩. ਜਵਾਈ. ਜਾਮਾਤਾ.


ਯਮ ਦਾ. ਕਾਲ ਦਾ. "ਹਰਿ ਹਰਿ ਕਰਤ ਨਹੀ ਦੁਖ ਜਮਹ." (ਗੌਡ ਨਾਮਦੇਵ) "ਦੂੜਾ ਆਇਓ ਜਮਹਿ ਤਣਾ." (ਸ੍ਰੀ ਤ੍ਰਿਲੋਚਨ) ੨. ਯਮ ਨੂੰ. ਕਾਲ ਪ੍ਰਤਿ। ੩. ਜਨਮਦੇ ਹਨ. ਜਨਮਹਿਂ. "ਪ੍ਰਭੂ ਬਿਸਰਤ ਮਰਿ ਜਮਹਿ ਅਭਾਗੇ." (ਗਉ ਥਿਤੀ ਮਃ ੫) ੪. ਦੇਖੋ, ਜਮਾ। ੫. ਦੇਖੋ, ਜਮੈ.


ਅ਼. [جمہوُر] ਸਭ. ਤਮਾਮ. ਆ਼ਮ. ਸਾਮਾਨ੍ਯ. Republic.


ਅ਼. [جمہوُری] ਸਭ ਦੀ. ਆ਼ਮ ਲੋਕਾਂ ਦੀ, ਜਿਵੇਂ- ਜਮਹੂਰੀ ਸਲਤ਼ਨਤ. Republican (Democracy).


ਦੇਖੋ, ਯਮਕ.


ਯਮ ਦਾ ਕਾਗ਼ਜ. ਧਰਮਰਾਜ ਦਾ ਦਫ਼ਤਰ, ਜਿਸ ਵਿੱਚ ਜੀਵਾਂ ਦੇ ਕਰਮ ਦਰਜ ਹਨ. "ਫਾਰੇ ਜਮਕਾਗਰ." (ਗਉ ਮਃ ੫)


ਯਮ ਮਾਰਗ. "ਜਾਉ ਨ ਜਮ ਕੈ ਘਾਟ." (ਮਲਾ ਮਃ ੫)