ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੜ ਬੜ। ੨. ਦੇਖੋ, ਹਰਿਵਰ.


ਡਿੰਗ. ਸੰਗ੍ਯਾ- ਫੌਜ ਦਾ ਮੁਹਰਲਾ ਭਾਗ. ਸੈਨਾ ਦਾ ਅਗਲਾ ਹਿੱਸਾ.


ਦੇਖੋ, ਸ਼ਿਵਬਾਣ.


ਸੰ. हर्म्य ਹਮ੍ਯ. ਸੰਗ੍ਯਾ- ਮਨ ਨੂੰ ਹਰ ਲੈਣ (ਚੁਰਾਉਣ) ਵਾਲਾ ਮਹਿਲ. ਮੰਦਿਰ "ਕਹੂੰ ਸਾਧਨਾ ਕੇ ਹਰਮ." (ਅਕਾਲ) "ਹਰਰੰਗੀ ਹਰਮ ਸਵਾਰਿਆ." (ਵਾਰ ਆਸਾ) ਖਾਸ ਕਰਕੇ ਧਨੀ ਦੇ ਘਰ ਦਾ ਨਾਉਂ ਹਰਮ ਹੈ। ੨. ਅ਼. [حرم] ਹ਼ਰਮ. ਕਾਬੇ ਦੇ ਇਰਦ ਗਿਰਦ ਦਾ ਅਹਾਤਾ। ੩. ਜ਼ਨਾਨਖ਼ਾਨਾ. ਅੰਤਹਪੁਰ। ੪. ਵਿਆਹੀ ਹੋਈ ਇਸਤ੍ਰੀ। ੫. ਵਿ- ਪਵਿਤ੍ਰ। ੬. ਪ੍ਰਸਿੱਧ. ਮਸ਼ਹੂਰ। ੭. ਵਰਜਿਆ ਹੋਇਆ. ਨਿਸਿੱਧ। ੮. ਧਰਮ ਅਤੇ ਨੀਤਿ ਦੇ ਵਿਰੁੱਧ.


ਵਿ- ਸਰਵਪ੍ਰਿਯ. ਹਰਦਿਲ ਅ਼ਜੀਜ਼.