ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਚਾਰਨਾ. ਚੁਗਾਉਣਾ. "ਕਬਹੂੰ ਨ ਪਾਰ ਉਤਾਰਿ ਚਰਾਇਹੁ (ਆਸਾ ਕਬੀਰ) ੨. ਚੜ੍ਹਾਉਣਾ. "ਭਸਮ ਜਰਾਇ ਚਰਾਈ ਬਿਭੂਤਾ." (ਗਉ ਮਃ ੫)


ਦੇਖੋ, ਚਿਰਾਯਤਾ.


ਚਾਰਨ ਦੀ ਮਜ਼ਦੂਰੀ। ੨. ਚਾਰਨ ਦੀ ਕ੍ਰਿਯਾ। ੩. ਦੇਖੋ, ਚਰਾਉਣਾ ੨.


ਦੇਖੋ, ਚਰਵਾਹਾ. "ਬਨਿ ਆਪੇ ਗਊਚਰਾਹਾ." (ਸੋਰ ਮਃ ੪)


ਫ਼ਾ. [چراغ] ਚਰਾਗ਼. ਸੰਗ੍ਯਾ- ਦੀਵਾ। ੨. ਭਾਵ- ਪ੍ਰਕਾਸ਼. "ਕੋਟਿ ਚੰਦ੍ਰਮੇ ਕਰਹਿ ਚਰਾਕ." (ਭੈਰ ਅਃ ਕਬੀਰ) "ਗੁਰੁ ਚਾਨਣ ਗਿਆਨਚਰਾਗ." (ਵਾਰ ਬਿਲਾ ਮਃ ੪)