ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਬਾਜ਼ਾਰ ਨਾਲ ਹੈ ਜਿਸ ਦਾ ਸੰਬੰਧ. ਬਾਜ਼ਾਰੂ। ੨. ਬਾਜ਼ਾਰ ਵਿੱਚ ਫਿਰਨ ਵਾਲਾ. ਭਾਵ- ਵਿਭਚਾਰੀ। ੩. ਭਾਵ- ਚੌਰਾਸੀ ਵਿੱਚ ਭ੍ਰਮਣ ਵਾਲਾ. "ਆਵਾਗਉਣੁ ਬਾਜਾਰੀਆ, ਬਾਜਾਰ ਜਿਨੀ ਰਚਾਇਆ." (ਮਃ ੧. ਵਾਰ ਮਲਾ) ੪. ਬਾਜ਼ਾਰ ਦੀ ਨਿਗਰਾਨੀ ਕਰਨ ਵਾਲਾ. ਸ਼ਹਿਰ ਦਾ ਦਾਰੋਗਾ. "ਬਜਾਰੀ ਸੋ ਜੁ ਬਜਾਰਹਿ ਸੋਧੈ." (ਗੌਂਡ ਕਬੀਰ) ਜੋ ਸ਼ਰੀਰਰੂਪ ਨਗਰ ਨੂੰ ਸੋਧਨ ਵਾਲਾ ਹੈ. ਉਹ ਬਾਜਾਰੀ ਹੈ.


ਦੇਖੋ, ਬਜਾਉਣਾ.


ਵਿ- ਵਾਦਨ ਕਰਨ ਵਾਲਾ. ਵਾਦ੍ਯ (ਵਾਜੇ) ਵਿੱਚੋਂ ਸੁਰ ਕੱਢਣ ਵਾਲਾ. "ਬਜਾਵਨਹਾਰੇ ਊਠਿ ਸਿਧਾਰਿਓ." (ਸਾਰ ਮਃ ੫) ਦੇਹ ਵਾਜਾ, ਜੀਵਾਤਮਾ ਬਜਾਉਣ ਵਾਲਾ.


ਦੇਖੋ, ਬਜਾਨ.