ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਸ਼ਾਯਦ। ੨. ਕਭੀ. ਕਿਸੀ ਸਮੇਂ ਕਿਸੇ ਵੇਲੇ "ਕਦਾਚ ਨਹਿ ਸਿਮਰੰਤ ਨਾਨਕ." (ਵਾਰ ਜੈਤ) "ਨਹਿ ਸਿਮਰੰਤ ਮਰਣੰ ਕਦਾਂਚਹ." (ਸਹਸ ਮਃ ੫) "ਭਲੋ ਕਰਮ ਨਹਿ ਕੀਨ ਕਦਾਪੀ." (ਗੁਪ੍ਰਸੂ)


ਅ਼. [قدامت] ਸੰਗ੍ਯਾ- ਕ਼ਦੀਮ ਹੋਣਾ. ਪ੍ਰਾਚੀਨਤਾ. ਪੁਰਾਨਾਪਨ.


ਫ਼ਾ. [قّدّآور] ਵਿ- ਵਡੇ ਕ਼ੱਦ (਼ਡ਼ੀਲ) ਵਾਲਾ