ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

astronomy, astrology; fortune-telling, fore-telling, prediction


astronomer, astrologer, foreteller, fortune-teller, predictor


ਫ਼ਾ. [نمکحلال] ਸੰਗ੍ਯਾ- ਸ੍ਵਾਮੀ ਦਾ ਲੂਣ ਖਾਕੇ ਸਦਾ ਕ੍ਰਿਤਗ੍ਯ ਰਹਿਣ ਵਾਲਾ. ਸ੍ਵਾਮੀ ਦਾ ਭਗਤ.


ਫ਼ਾ. [نمکین] ਵਿ- ਸਲਵਣ. ਜਿਸ ਵਿੱਚ ਲੂਣ ਮਿਲਿਆ ਹੋਇਆ ਹੈ. ਸਲੂਣਾ.


ਫ਼ਾ. [نمگیرہ] ਸੰਗ੍ਯਾ- ਉਹ ਵਸਤ੍ਰ, ਜੋ ਸ਼ਬਨਮ (ਓਸ- ਤ੍ਰੇਲ) ਨੂੰ ਗ੍ਰਹਣ ਕਰੇ. ਚੰਦੋਆ. ਸਾਇਬਾਨ. ਓਸ ਤੋਂ ਬਚਣ ਲਈ ਤਾਣਿਆ ਹੋਇਆ ਵਸਤ੍ਰ.


ਸੰ. ਸੰਗ੍ਯਾ- ਸ੍ਵਾਮੀ. ਮਾਲਿਕ। ੨. ਨਟ। ੩. ਵਿ- ਨੰਮ੍ਰ. "ਨਮਤ ਸੁਭਾਵ ਨ ਕਬਹੂ ਤ੍ਯਾਗੇ." (ਗੁਪ੍ਰਸੂ) ੫. ਅ਼. [نمط] ਨਮਤ਼. ਸੰਗ੍ਯਾ- ਦਸਤੂਰ. ਤ਼ਰੀਕ਼ਾ.


ਸੰਗ੍ਯਾ- ਨੰਮ੍ਰਤਾ. "ਮਾਨੋ ਸੁਧਾ ਨਮਤਾ ਤੁਮ ਪੀਤੀ" (ਨਾਪ੍ਰ) ੨. ਸਤੋਗੁਣ. "ਤਾਮਸਤਾ ਮਮਤਾ ਨਮਤਾ." (ਚੰਡੀ ੧)


ਫ਼ਾ. [نمد] ਨਮਦ. ਸੰਗ੍ਯਾ- ਉਂਨ ਦਾ ਜਮਾਇਆ ਹੋਇਆ ਕੰਬਲ ਵਿਛੌਣਾ ਆਦਿ.