ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਰਤਾਰ ਦੇ ਦਰ ਦਾ ਉਪਾਸਕ ਸੰਤ. ਜੋ ਵਾਹਗੁਰੂ ਦੇ ਦਰ ਤੋਂ ਛੁੱਟ ਹੋਰ ਦੀ ਆਸ ਨਹੀਂ ਰਖਦਾ.


ਸੰ. ਵਿ- ਨਿਰਧਨ. ਕੰਗਾਲ। ੨. ਦੀਨ। ੩. ਸੰਗ੍ਯਾ- ਨਿਰਧਨ ਆਦਮੀ. ਦੇਖੋ, ਦਰਿਦ੍ਰਾ। ੪. ਦਾਰਿਦ੍ਰ੍ਯ. ਨਿਰਧਨਤਾ. ਕੰਗਾਲੀ


ਸੰ. ਸੰਗ੍ਯਾ- ਕੰਗਾਲੀ. ਨਿਰਧਨਤਾ. ਦਾਰਿਦ੍ਰ੍ਯ. ਦੇਖੋ, ਦਰਿਦ੍ਰਾ.


ਸੰ. ਧਾ- ਦਰਿਦ੍ਰੀ ਹੋਣਾ, ਦੁਖਿਤ ਹੋਣਾ, ਕ੍ਰਿਸ਼ (ਮਾੜਾ) ਹੋਣਾ.


ਦੇਖੋ, ਦਰਿਦ੍ਰ.


ਨਜਰ (ਦ੍ਰਿਸ੍ਟਿ) ਵਿੱਚ. ਦੇਖੋ, ਬੀਨਾਈਐ.


ਦੇਖੋ, ਦਰਯਾ.


ਕਰਤਾਰ ਦੇ ਦ੍ਵਾਰ ਤੇ. ਦੇਖੋ, ਦਰਵਾਟ. "ਦਰਿ ਵਾਟ ਉਪਰਿ ਖਰਚੁ ਮੰਗਾ, ਜਬੈ ਦੇਇ ਤ ਖਾਹਿ." (ਵਾਰ ਆਸਾ)


ਸੰ. दृढधन्विन्. ਵਿ- ਕਰੜੇ ਧਨੁਖ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਜੀ। ੩. ਅਰਜੁਨ.