ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਰੁੜਦੁਗਾਰ.


ਵਿ- ਗੌਰਵ. ਗੁਰੁਤਾ ਵਾਲਾ. ਭਾਰੀ. "ਗੁਰੂਮੁਖ ਦੇਖਿ ਗਰੂ ਸੁਖ ਪਾਇਓ." (ਸਵੈਯੇ ਮਃ ੪. ਕੇ)


ਵਿ- ਗੌਰਵ (ਗੁਰੁਤ੍ਵ) ਸਹਿਤ ਹੈ ਮਤ (ਸਿੱਧਾਂਤ) ਜਿਸ ਦਾ। ੨. ਵਡੀ ਬੁੱਧਿ ਵਾਲਾ. ਮਤਿ ਉੱਚੀ ਵਾਲਾ. ਆਲਾ ਦਿਮਾਗ ਰੱਖਣਵਾਲਾ. "ਗਰੂਅਮਤ ਨਿਰਵੈਰ ਲੀਣਾ." (ਸਵੈਯੇ ਮਃ ੩. ਕੇ) "ਗੁਰੂ ਗੰਭੀਰ ਗਰੂਅਮਤਿ." (ਸਵੈਯੇ ਮਃ ੩. ਕੇ)


ਦੇਖੋ, ਗਰੂਅ. "ਸੋਈ ਨਰ ਗਰੂਆ ਜੋ ਪ੍ਰਭੁ ਕੇ ਗੁਨ ਗਾਵੈ." (ਬਿਲਾ ਮਃ ੯)


ਵਿ- ਗ਼ਰੂਰ (ਅਹੰਕਾਰ) ਵਾਲਾ. ਘਮੰਡੀ। ੨. ਸੰਗ੍ਯਾ- ਗਰੂਰਤਾ. ਅਹੰਕਾਰ.


ਦੇਖੋ, ਗਿਰੀਵਾਨ.