ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਰਨਾ। ੨. ਚੜ੍ਹਕੇ. "ਗਊ ਚਰਿ ਸਿੰਘ ਪਾਛੇ ਪਾਵੈ." (ਗਉ ਮਃ ੫) ਗਾਂ ਉੱਤੇ ਚੜ੍ਹਕੇ ਸ਼ੇਰ ਤੇ ਹੱਲਾ ਕਰਨ ਵਾਲਾ ਸਫਲਮਨੋਰਥ ਨਹੀਂ ਹੁੰਦਾ.


ਵਿ- ਚੁਗਿਆ. ਖਾਧਾ। ੨. ਲੱਭਿਆ. ਹ਼ਾਸਿਲ ਹੋਇਆ. "ਹਾਥ ਚਰਿਓ ਹਰਿ ਥੋਕਾ." (ਗੂਜ ਮਃ ੫) ੩. ਵਿਚਰਿਆ. ਫਿਰਿਆ. "ਖੋਜਤ ਚਰਿਓ ਦੇਖਉ ਪ੍ਰਿਅ ਜਾਈ." (ਸੂਹੀ ਮਃ ੫) ਦੇਖੋ, ਚਰ.


ਵਿ- ਚਾਰ ਹੋਣ ਜਿਸ ਦੇ ਯਾਰ. "ਚਰਿਆਰ ਨਾਰਿ ਅਠਖੇਲੀ." (ਭਾਗੁ) ੨. ਵਿਚਰਨ ਵਾਲਾ। ੩. ਚਰਣ (ਖਾਣ) ਵਾਲਾ. ਦੇਖੋ, ਚਰ.


ਚੜ੍ਹਕੇ. ਦੇਖੋ, ਚਰਨਾ ੨.


ਸੰ. ਸੰਗ੍ਯਾ- ਆਚਰਣ. ਕਰਤੂਤ। ੨. ਕਰਮ. ਕ੍ਰਿਯਾ. "ਅਪਨੇ ਚਰਿਤ ਪ੍ਰਭਿ ਆਪਿ ਬਨਾਏ." (ਸੁਖਮਨੀ) ੩. ਰੀਤਿ. ਰਸਮ। ੪. ਵ੍ਰਿੱਤਾਂਤ. ਹਾਲ.