to be late, lag behind, miss the bus
to cause to be late, delay
late, delayed, backward, lagging behind
ਦੇਖੋ, ਪਾਜੇਬ.
ਫ਼ਾ. [پژوہش] ਪਜੋਹਸ਼. ਸੰਗ੍ਯਾ- ਖੋਜ. ਭਾਲ. ਤਲਾਸ਼. ਦੇਖੋ, ਪਜੋਹੀਦਨ.
ਫ਼ਾ. [پژوہیدن] ਪਜੋਹੀਦਨ. ਕ੍ਰਿ ਖੋਜਣਾ. ਢੂੰਡ ਭਾਲ ਕਰਨੀ। ੨. ਨਿਰਣੇ ਕਰਨਾ.
ਸੰ. पट्. ਧਾ- ਲਪੇਟਣਾ, ਹਿੱਸੇ ਕਰਨਾ, ਚਮਕਣਾ, ਬੋਲਣਾ, ਜਾਣਾ, ਜੜ ਤੋਂ ਉਖੇੜਨਾ, ਚੀਰਨਾ। ੨. ਸੰਗ੍ਯਾ- ਵਸਤ੍ਰ। ੩. ਪਟੜਾ "ਲੈ ਪਟ ਕੋ ਪਟ ਸਾਥ ਪਛਾਰ੍ਯੋ." (ਚੰਡੀ ੧) ਕਪੜੇ ਨੂੰ ਪਟੜੇ ਨਾਲ ਪਛਾੜਿਆ। ੪. ਤਹਿ. ਪਰਤ. ਦਲ. "ਪ੍ਰਿਥਵੀ ਕੇ ਖਟ ਪਟ ਉਡਗਏ." (ਚਰਿਤ੍ਰ ੪੦੫) ੫. ਤਖ਼ਤਾ. ਕਿਵਾੜ. "ਭਰਮ ਪਟ ਖੂਲੇ." (ਧਨਾ ਮਃ ੩) ੬. ਪੜਦਾ. ਕਨਾਤ। ੭. ਪੱਟ. ਰੇਸ਼ਮ. "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ੮. ਉਰੁ. ਰਾਨ। ੯. ਚੱਕੀ ਦਾ ਪੁੜ. "ਚਕੀਆ ਕੇ ਸੇ ਪਟ ਬਨੇ ਗਗਨ ਭੂਮਿ ਪੁਨ ਦੋਇ." (ਚਰਿਤ੍ਰ ੮੧) ੧੦. ਕ੍ਰਿ. ਵਿ- ਭੀਤਰ. ਅੰਦਰ. ਵਿੱਚ. "ਪੂਰ ਰਹ੍ਯੋ ਸਭ ਹੀ ਘਟ ਕੇ ਪਟ." (੩੩ ਸਵੈਯੇ)
ਵਿ- ਪਟਾ (ਸਨਦ) ਰੱਖਣ ਵਾਲਾ.
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ.