ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੰਥਪ੍ਰਕਾਸ ੧.


ਸੰਗ੍ਯਾ- ਭੰਡਪੁਣਾ ਕਰਨ ਵਾਲਾ. ਵੇਸ਼੍ਯਾ ਨਾਲ ਗਾਉਣ ਵਜਾਉਣ ਵਾਲਾ ਸਾਥੀ। ੨. ਦੱਲਾ. ਵਿਭਚਾਰੀਆਂ ਦਾ ਦੂਤ। ੩. ਵਿ- ਨਿਰਲੱਜ. ਬੇਹਯਾ। ੪. ਦੇਖੋ, ਭਰੂਆ.


ਸੰਗ੍ਯਾ- ਅਨਾਜ ਰੱਖਣ ਦਾ ਮਿੱਟੀ ਦਾ ਬਣਾਇਆ ਗੋਲ ਆਕਾਰ ਦਾ ਵਡਾ ਬਰਤਨ. ਇਸ ਵਿੱਚ ਬਹੁਤ ਦਾਣੇ ਪਾਕੇ ਮੂੰਹ ਬੰਦ ਕਰਦਿੰਦੇ ਹਨ ਅਤੇ ਹੇਠਲੇ ਛੇਕ ਵਿੱਚਦੀਂ ਦਾਣੇ ਕਢਦੇ ਰਹਿਂਦੇ ਹਨ। ੨. ਵਿ- ਭੜੋਲੇ ਜੇਹਾ ਮੋਟਾ. ਮਧਰਾ ਅਤੇ ਮੋਟਾ.


ਛੋਟਾ ਭੜੋਲਾ.


ਵਿ- ਭਿੜਨ ਵਾਲਾ. ਲੜਾਕਾ. "ਸਕ੍ਰੋਧੀ ਭੜੰਗੰ." (ਕਲਕੀ)


ਭਾਗ ਦਾ ਸੰਖੇਪ. ਹਿੱਸਾ. "ਇੱਕ ਭਉ ਲਥੀ ਨਾਤਿਆਂ, ਦੁਇ ਭਾ ਚੜੀਅਸੁ ਹੋਰ." (ਮਃ ੧. ਵਾਰ ਸੂਹੀ) ੨. ਭਇਆ. ਹੋਇਆ. "ਨਾਨਕਦਾਸ ਤੁਮਨ ਭਾ." (ਪ੍ਰਭਾ ਮਃ ੪) ੩. ਭਾਉ. ਨਿਰਖ. ਮੁੱਲ। ੪. ਮੁਲ- ਅੱਗ. ਅਗਨਿ। ੫. ਸੰ. ਭਾ. ਧਾ- ਚਮਕਣਾ. ਸੁੰਦਰ ਦਿਖਾਈ ਦੇਣਾ। ੬. ਸੰਗ੍ਯਾ- ਚਮਕ. ਪ੍ਰਕਾਸ਼. "ਕਿ ਸਰਬਤ੍ਰ ਭਾ ਹੋ." (ਜਾਪੁ) ੭. ਸ਼ੋਭਾ. "ਜਿਹ ਭਾ ਮੁਖ ਕੀ ਸਮ ਜੋਤਿ ਸਸੀ." (ਕ੍ਰਿਸਨਾਵ) ੮. ਭਾਵ ਦਾ ਸੰਖੇਪ.


ਸੰਗ੍ਯਾ- ਨਿਰਖ. ਮੁੱਲ। ੨. ਪ੍ਰਭਾਵ. ਅਸਰ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧) "ਨਾਰਦ ਨਾਚੈ ਕਲਿ ਕਾ ਭਾਉ." (ਆਸਾ ਮਃ ੧) ੩. ਭਾਗ. ਹਿੱਸਾ. "ਸੁਤਿਆਂ ਮਿਲੈਨ ਭਾਉ." (ਸ. ਫਰੀਦ) ੪. ਸੰ. ਭਾਵ. ਹੋਂਦ. ਹੋਣਾ. ਮੌਜੂਦਗੀ. "ਤੂ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ." (ਸੋਰ ਮਃ ੪) ੫. ਦਸ਼ਾ ਹਾਲਤ "ਰਤੁਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ." (ਮਃ ੧. ਵਾਰ ਮਾਝ) ੬. ਸ਼੍ਰੱਧਾ. ਵਿਸ਼੍ਵਾਸ. "ਅਸੰਖ ਜਪ ਅਸੰਖ ਭਾਉ." (ਜਪੁ) "ਸੁਣਿਆ ਮੰਨਿਆ ਮਨਿ ਕੀਤਾ ਭਾਉ." (ਜਪੁ) "ਜੇਹਾ ਭਾਉ ਤੇਹਾ ਫਲ ਪਾਈਐ." (ਸੋਰ ਮਃ ੩) ੭. ਸੰਕਲਪ. ਖ਼ਿਆਲ. "ਨਾ ਤਿਸੁ ਭਾਉ ਨ ਭਰਮਾ." (ਸੋਰ ਮਃ ੧) ੮. ਵਾਕ ਦਾ ਸਿੱਧਾਂਤ. ਮਤਲਬ. "ਪੜਿ ਪੜਿ ਕੀਚੈ ਭਾਉ." (ਸ੍ਰੀ ਮਃ ੧) ੯. ਪ੍ਰੇਮ. ਪਿਆਰ. "ਭਾਉ ਭਗਤਿ ਨਹੀ ਸਾਧੀ." (ਰਾਮ ਕਬੀਰ) ੧੦. ਸੰ. ਭਾ. ਚਮਕ. ਦੀਪ੍ਤਿ. "ਦਾਮਿਨੀ ਅਨੇਕ ਭਾਉ ਕਰ੍ਯੋਈ ਕਰਤ ਹੈ." (ਅਕਾਲ)


ਦੇਖੋ, ਅਪਾਰਭਾਉ.


ਭਾਵ ਅਤੇ ਅਭਾਵ. ਪਿਆਰ ਅਤੇ ਅਨਾਦਰ. ਮਾਨ ਅਪਮਾਨ. "ਜਉ ਲਉ ਭਾਉ ਅਭਾਉ ਇਹੁ ਮਾਨੈ, ਤਉ ਲਉ ਮਿਲਣੁ ਦੂਰਾਈ." (ਸੋਰ ਮਃ ੫) ੨. ਹੋਂਦ ਅਤੇ ਅਣਹੋਂਦ.


ਕ੍ਰਿ- ਪਿਆਰਾ ਲੱਗਣਾ. ਭਾਵ- ਆਉਣਾ। ੨. ਦੇਖੋ, ਭਾਵਨਾ.


ਦੇਖੋ, ਭਾਵਨਾ ਅਤੇ ਭਾਵਨੀ.


ਦੇਖੋ, ਦੂਜਾਭਾਉ.