ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ورق] ਵਰਕ਼ ਅਤੇ [ورقہ] ਵਰਕ਼ਹ. ਸੰਗ੍ਯਾ- ਬਿਰਛ ਦਾ ਪੱਤਾ। ੨. ਪੱਤਰਾ ਕਾਗਜ ਦਾ ਤਖਤਾ। ੩. ਸੁਇਨੇ ਚਾਂਦੀ ਦਾ ਬਹੁਤ ਪਤਲਾ ਪੱਤਰਾ. ਸੰ. वर्ष- ਵਰ੍ਸ। ੪. ਸੰ. ਵਰਕ. ਵਸਤ੍ਰ। ੫. ਬਾਦਬਾਨ. ਨੌਕਾ ਦਾ ਵਸਤ੍ਰ। ੬. ਦੇਖੋ, ਬਰਕ.


ਸੰਗ੍ਯਾ- ਚਿੱਠੀ. ਪਤ੍ਰਿਕਾ. ਦੇਖੋ, ਵਰਕ ੨. "ਵਰਕੀ ਹਾਥ ਤਵਨ ਨਿਜ ਧਰੀ." (ਗੁਵਿ ੧੦) ੨. ਦੇਖੋ, ਬਰਕੀ.


ਦੇਖੋ, ਬਰਖ ਅਤੇ ਵਰਸ। ੨. ਦੇਖੋ, ਵਰਕ ੩.


ਦੇਖੋ, ਬਰਖਾ.


ਸੰਗ੍ਯਾ- ਵ੍ਰਿਸ੍ਟਿ. ਬਾਰਿਸ਼. "ਤਿਨਿ ਸਬਦ ਸੁਰਤਿ ਕੀਨੀ ਵਰਖਾਈ." (ਸਵੈਯੇ ਮਃ ੪. ਕੇ) ੨. ਵਸਾ ਕੀਤੀ, ਕਰਾਈ.


to telegraph, send a telegram