ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [کدوُرت] ਸੰਗ੍ਯਾ- ਅੰਧੇਰਾ। ੨. ਗੰਧਲਾਪਨ. ਮਲੀਨਤਾ। ੩. ਰੰਜ.


ਦੇਖੋ, ਕਦੂਰਤ। ੨. ਫ਼ਾ. [کندوُری] ਕੰਦੂਰੀ. ਸੰਗ੍ਯਾ- ਦਸ੍ਤਰਖ਼੍ਵਾਨ. ਮੇਜ਼ਪੋਸ਼. ਉਹ ਵਸਤ੍ਰ ਜਿਸ ਤੇ ਭੋਜਨ ਪਰੋਸਿਆ ਜਾਵੇ। ੩. ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫਾਤਿਮਾ ਦੇ ਨਾਉਂ ਕੀਤਾ ਹੋਇਆ ਭੋਜਨ, ਜਿਸ ਵਿੱਚ ਉਸ ਦੇ ਨਾਉਂ ਦਾ ਫ਼ਾਤਿਹ਼ਾ ਪੜ੍ਹਿਆ ਜਾਂਦਾ ਹੈ. "ਮਿਸਿਮਿਲਿ ਤਾਮਸੁ ਭਰਮੁ ਕਦੂਰੀ." (ਭੈਰ ਕਬੀਰ) ਤਾਮਸ ਅਤੇ ਭਰਮ ਨੂੰ ਜ਼ਿਬਹਿ ਕਰਕੇ ਕੰਦੂਰੀ ਕਰੋ. ਜੋ ਭਰਮਕਦੂਰੀ ਪਾਠ ਕਰਦੇ ਹਨ, ਉਹ ਮੰਮੇ ਦੇ "ਮੁ" ਨੂੰ ਨਹੀਂ ਵਿਚਾਰੇ.


ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)