ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਿੰਦੂਮਤ ਅਨੁਸਾਰ ਵਰ੍‍ਣਭੇਦ ਕਰਕੇ ਦਾਨਵਿਧਿ. ਦੇਖੋ, ਵਰਨਾਂ ਕੀ ਦਾਤਿ.


ਦੇਖੋ, ਵਰਨਾਵਰਨ.


ਸੰ. वर्णिक. ਵਿ- ਅੱਖਰਾਂ ਦਾ। ੨. ਸੰਗ੍ਯਾ- ਲਿਖਾਰੀ. ਮੁਨਸ਼ੀ.


ਸੰ. वर्णित. ਵਿ- ਆਖਿਆ ਹੋਇਆ. ਬਯਾਨ ਕੀਤਾ.


ਵਰ੍‍ਣਨ ਕੀਤੀ. ਕਥਨ ਕੀਤੀ। ੨. ਸੰਗ੍ਯਾ- ਪੁਰੋਹਿਤ ਆਦਿ ਨੂੰ ਜਪ ਆਦਿ ਕ੍ਰਿਯਾ ਵਿੱਚ ਲਾਉਣ ਲਈ ਪੂਜਣਾ. ਸੰ. ਵਰਣ¹। ੩. ਸੰ. वर्णिन्. ਬ੍ਰਹਮਚਾਰੀ.


ਦੇਖੋ, ਵ੍ਰਤ. "ਵਰਤ ਕਰਹਿ ਚੰਦ੍ਰਾਇਣਾ." (ਵਾਰ ਮਾਰੂ ੨. ਮਃ ੫)


ਦੇਖੋ, ਵ੍ਰਤ. "ਵਰਤ ਕਰਹਿ ਚੰਦ੍ਰਾਇਣਾ." (ਵਾਰ ਮਾਰੂ ੨. ਮਃ ੫)


ਕ੍ਰਿ- ਵਰਤੋਂ (ਵਿਹਾਰ) ਵਿੱਚ ਲਿਆਉਣਾ। ੨. ਰਹਿਣਾ. ਨਿਵਾਸ ਕਰਨਾ. "ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ." (ਸ੍ਰੀ ਮਃ ੫) ੩. ਵਰਤੋਂ ਵਿੱਚ ਆਉਣਾ. "ਵਰਤੈ ਸਬਕਿਛੁ ਤੇਰਾ ਭਾਣਾ." (ਮਾਝ ਮਃ ੫)


ਸੰਗ੍ਯਾ- ਉਹ ਰਕਮ, ਜੋ ਚਲਦੇ ਹੋਏ ਹਿਸਾਬ ਲਈ ਖ਼ਰਚ ਕਰੀਏ. ਰੋਜ਼ਾਨਾ ਵਿਹਾਰ ਚਲਾਉਣ ਲਈ ਰਕਮ. "ਹਰਿ ਮੇਰੀ ਵਰਤਣਿ, ਹਰਿ ਮੇਰੀ ਰਾਸਿ" (ਰਾਮ ਮਃ ੫) ੨. ਰਹਿਤ. ਰਹਿਣੀ. ਮਰਯਾਦਾ. "ਵਰਤਣਿ ਜਾਕੈ ਕੇਵਲ ਨਾਮ." (ਆਸਾ ਮਃ ੫) "ਸਿੱਖਾਂ ਦੀ ਐਸੀ ਵਰਤਣਿ ਹੁੰਦੀ ਹੈ." (ਭਗਤਾਵਲੀ)


ਸੰਗ੍ਯਾ- ਸਾਮਗ੍ਰੀ. ਸਾਮਾਨ. "ਏਤੇ ਜੀਅ ਜਾਂਚੈ ਵਰਤਣੀ." (ਮਲਾ ਨਾਮਦੇਵ) ੨. ਦੇਖੋ, ਵਰਤਨੀ.


ਸੰ. ਵਰ੍‍ਤਨ. ਸੰਗ੍ਯਾ- ਜੀਵਿਕਾ. ਰੋਜ਼ੀ। ੨. ਠਿਕਾਣਾ। ੩. ਜੀਵਨ ਦਾ ਉਪਾਉ। ੪. ਭਾਂਡਾ. ਪਾਤ੍ਰ. ਬਰਤਨ.