ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਨੁ. "ਹਰੜੰਤ ਹੱਥ." (ਕਲਕੀ) ਹਾਥੀ ਚਿੰਘਾਰਦੇ ਹਨ.


ਵਿ- ਹਰਿਤ. ਸਬਜ਼. ਸਾਵਾ. "ਸਗਲਾ ਬਨੁ ਹਰਾ." (ਬਿਲਾ ਛੰਤ ਮਃ ੪) ੨. ਵਾਲਾ. ਵਾਨ. ਹਾਰ. "ਸਿਧ ਸਮਾਧਿਹਰਾ." (ਸਵੈਯੇ ਮਃ ੩. ਕੇ) ੩. ਹਰਣ ਕੀਤਾ. ਮਿਟਾਇਆ. ਦੇਖੋ, ਹ੍ਰੀ ਧਾ. "ਸਗਲ ਸਹਸਾ ਦੁਖੁ ਹਰਾ." (ਬਿਲਾ ਛੰਤ ਮਃ ੫) ੪. ਸੰਗ੍ਯਾ- ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. "ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ." (ਮਾਰੂ ਸੋਲਹੇ ਮਃ ੫) ੫. ਅ਼. [حُرا] ਹ਼ਰਾ. ਸੰਗ੍ਯਾ- ਯੋਗ੍ਯਤਾ. ਲਿਆਕ਼ਤ। ੬. ਡਿੰਗ. ਪੋਤ੍ਰਾ. ਪੌਤ੍ਰ.


ਫ਼ਾ. [ہراس] ਹਿਰਾਸ. ਸੰਗ੍ਯਾ- ਡਰ. ਖ਼ੌਫ। ੨. ਸੰ. ਹ੍ਰਾਸ. ਘਾਟਾ. ਕਮੀ.


ਅ਼. [حیران] ਹ਼ੈਰਾਨ. ਵਿ- ਹੱਕਾ ਬੱਕਾ. ਵਿਸਮਿਤ. "ਮਨ ਹੋਇ ਹਰਾਨ ਸੁ ਵਾਕ ਕਹੈ." (ਨਾਪ੍ਰ) ੨. ਦੇਖੋ, ਹਿਰਾਨੋ.