ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਗਰ (ਪਿੱਠ) ਪਿੱਛੇ ਲਾਈ ਡੱਗੀ (ਗਠੜੀ) "ਕਿਨ ਝੋਲੀ ਕਿਨ ਮਗਰੀ ਭਰੀ." (ਪ੍ਰਾਪੰਪ੍ਰ) ੨. ਡਿੰਗ. ਪਹਾੜ. ਗਿਰਿ.


ਅ਼. [مغروُر] ਵਿ- ਗ਼ਰੂਰ (ਹੰਕਾਰ) ਕਰਨ ਵਾਲਾ. ਘਮੰਡੀ. ਅਭਿਮਾਨੀ.


ਸੰਗ੍ਯਾ- ਅਭਿਮਾਨ. ਘਮੰਡ। ੨. ਵਿ- ਮਗ਼ਰੂਰ. ਅਹੰਕਾਰੀ.


ਕ੍ਰਿ ਵਿ- ਪਿੱਛੋਂ. ਬਾਦ.


ਅ਼. [مغلوُب] ਵਿ- ਜਿਸ ਪੁਰ ਗ਼ਲਬਾ (ਪ੍ਰਬਲਤਾ) ਹੋ ਗਈ ਹੈ. ਜੋ ਜਿੱਤਿਆ ਗਿਆ ਹੈ. ਪਰਾਜਿਤ.


ਸੰਗ੍ਯਾ- ਮੰਡਾਸਾ. ਵਡਾ ਅਤੇ ਲਟਪਟਾ ਬੰਨ੍ਹਿਆ ਹੋਇਆ ਸਰਬੰਦ. "ਡਾਰੇ ਦਸਤਾਰੇ, ਧਾਰੇ ਮਗੜਸ ਭਾਰੇ ਕਾਹੁਁ." (ਪੰਪ੍ਰ)


ਮਾਰ੍‍ਗ ਮੇਂ. "ਮਨਮੁਖ ਜਮ ਮਗਿ ਪਾਈਅਨਿ." (ਮਃ ੩. ਵਾਰ ਗੂਜ ੧)