ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वर्षाप्रिय. ਚਾਤਕ. ਪਪੀਹਾ.


ਸੰ. वर्षेश- ਵਸੇਸ਼. ਵਰਖਾ ਦਾ ਸੁਆਮੀ ਇੰਦ੍ਰ। ੨. ਜ੍ਯੋਤਿਸ ਅਨੁਸਾਰ ਵਰਖਫਲ ਦਾ ਮੁਖੀਆ ਗ੍ਰਹ। ੩. ਦੇਖੋ, ਬਰਖੇਸ.


ਸੰ. वर्ग. ਇੱਕ ਜਾਤਿ ਦਾ ਸਮੂਹ, ਜੈਸੇ- ਮਨੁੱਖ ਵਰਗ। ੨. ਇੱਕ ਥਾਂ ਬਲਣ ਵਾਲੇ ਅੱਖਰਾਂ ਦਾ ਸਮੁਦਾਯ, ਜੈਸੇ- ਕਵਰਗ ਟਵਰਗ ਆਦਿ। ੩. ਅੱਖਰ. "ਚਤੁਰ ਵਰਗ ਦਾ ਭਵਜਨ ਤਾਰਨ." (ਗੁਪ੍ਰਸੂ) ਚਾਰ ਅੱਖਰ- "ਵਾਹਗੁਰੂ"। ੪. ਗ੍ਰੰਥ ਦਾ ਹਿੱਸਾ. ਬਾਬ. ਅਧ੍ਯਾਯ। ੫. ਉਹ ਚੁਕੋਣਾ ਛੇਤ੍ਰ, ਜਿਸ ਦੀ ਚੌੜਾਈ ਅਤੇ ਲੰਬਾਈ ਬਰਾਬਰ ਅਤੇ ਚਾਰੇ ਕੂਣੇ ਸਮਕੋਣ ਹੋਣ. Square. ਜਿਵੇਂ ੪੦੦ ਵਰਗ ਮੀਲ। ੬. ਅੰਗਾਂ ਨੂੰ ਸਮਾਨ ਅੰਗਾਂ ਨਾਲ ਜਰਬ ਕਰਨਾ, ਜਿਵੇਂ- ਪੱਚੀ ਨੂੰ ੨੫ ਨਾਲ। ੭. ਦੇਖੋ, ਬਰਗ.


ਫ਼ਾ. [ورغلانیِدن] ਵਰਗ਼ਲਾਨੀਦਨ. ਕ੍ਰਿ- ਬਹਿਕਾਉਣਾ. ਧੋਖਾ ਦੇਣਾ. ਗੁਮਰਾਹ ਕਰਨਾ.


flatulence; rheumatism; adjective likely or liable to cause flatulence or rheumatism; flatulent; colloquial see ਅਵਾਈ , rumour


vice (deputy as in vice-chairman)