ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇਸ ਦਾ ਨਾਉਂ ਨਿਹੰਗਾਂ ਦੀ ਛੌਣੀ ਭੀ ਹੈ. ਅਮ੍ਰਿਤਸਰ ਜੀ ਵਿੱਚ ਇਹ ਉਹ ਥਾਂ ਹੈ, ਜਿੱਥੇ ਅਕਾਲੀ ਫੂਲਾ ਸਿੰਘ ਜੀ ਬਾਰਾਂ ਸੌ ਸਵਾਰ ਅਤੇ ਅਠਾਰਾਂ ਸੌ ਪੈਦਲ ਅਕਾਲੀ ਦਲ ਨਾਲ ਵਿਰਾਜਦੇ ਸਨ. ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਨਾਲ ਜਾਗੀਰ ਲਾਈ ਹੋਈ ਸੀ.


ਦੇਖੋ, ਏਕਾਂਤ.


ਵਿ- ਕਾਂਤਿ (ਸ਼ੋਭਾ) ਦਾ ਅਭਾਵ। ੨. ਚਮਕ ਦਮਕ ਤੋਂ ਬਿਨਾ.


ਅ਼. [اِقاتت] ਇਕ਼ਾਤਤ. ਬਲਵਾਨ ਹੋਣਾ। ੨. ਪਾਲਨ ਕਰਨਾ. ਰੋਜ਼ੀ ਦੇਣਾ. "ਕਿ ਅਕਿਆਤਸ." (ਗ੍ਯਾਨ) ਪਾਲਨ ਵਾਲਾ ਹੈ.


ਸੰ. अकृत- ਅਕ੍ਰਿਤ- ਵਿ- ਜੋ ਕਿਸੇ ਦਾ ਕੀਤਾ ਹੋਇਆ ਨਹੀਂ. ਸ੍ਵਯੰਭੂ। ੨. ਦੇਖੋ, ਅੰਅਕਿਤ.


ਸੰ. ਅਕੀਰ੍‌ਤਿ. ਸੰਗ੍ਯਾ- ਅਪਯਸ. ਬਦਨਾਮੀ। ੨. ਦੇਖੋ, ਅਕਿਤ.