ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਖਾਨਿ. ਕਾਨ। ੨. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. "ਤੇਰੀਆ ਖਾਣੀ ਤੇਰੀਆ ਬਾਣੀ." (ਮਾਝ ਅਃ ਮਃ ੩) "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧)


ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ.; ਦੇਖੋ, ਖਾਣ.


ਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤ." (ਬਿਲਾ ਮਃ ੫) ੨. ਸੰ. ਸੰਗ੍ਯਾ- ਖਾਤਾ. ਗੜ੍ਹਾ. ਟੋਆ. "ਦੁਨੀਆ ਲਬੁ ਪਇਆ ਖਾਤ ਅੰਦਰਿ." (ਮਾਰੂ ਮਃ ੫. ਅੰਜੁਲੀਆਂ) ੩. ਰੇਹ. Manure.


ਅ਼. [خاتمہ] ਖ਼ਾਤਿਮਹ. ਸੰਗ੍ਯਾ- ਅੰਤ. ਸਮਾਪਤਿ. ਓੜਕ.