ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਰਤਣਿ. "ਠਾਕੁਰਨਾਮੁ ਕੀਓ ਉਨਿ ਵਰਤਨਿ" (ਗਉ ਮਃ ੫) ੨. ਦੇਖੋ, ਵਰਤਨੀ.


ਸੰ. ਵਰ੍‍ਤਨੀ. ਰਾਹ. ਮਾਰਗ. ਸੜਕ.


ਸੰ. वर्त्मन्. ਸੰਗ੍ਯਾ- ਰਾਹ. ਮਾਰਗ। ੨. ਗੱਡੀ ਦੇ ਪਹੀਏ ਦੀ ਲੀਕ। ੩. ਅੱਖ ਦੀ ਪਲਕ। ੪. ਆਸਰਾ. ਆਧਾਰ. ਸਹਾਰਾ.


ਸੰਗ੍ਯਾ- ਵਰ੍‍ਤਮਾਨ. ਉਹ ਸਮਾਂ ਜੋ ਵਰਤ ਰਿਹਾ ਹੈ. ਹਾਲ. ਮੌਜੂਦ. "ਵਰਤਮਾਨ ਬਿਭੂਤੰ." (ਆਸਾ ਮਃ ੧) ਵਰਤਮਾਨ ਦਸ਼ਾ ਵਿੱਚ ਪ੍ਰਸੰਨ ਰਹਿਣਾ, ਸ਼ਰੀਰ ਉੱਤੇ ਭਸਮ ਲਾਉਣੀ ਹੈ.


ਸੰਗ੍ਯਾ- ਵਰਤਣ ਦਾ ਭਾਵ. ਵਰਤੋਂ. ਵਿਹਾਰ. ਲੈਣਦੇਣ.


ਕ੍ਰਿ- ਵੰਡਣਾ. ਤਕ਼ਸੀਮ ਕਰਨਾ। ੨. ਵਰਤੋਂ (ਅ਼ਮਲ) ਵਿੱਚ ਲਿਆਉਣਾ. "ਪ੍ਰਗਟ ਪਰਤਾਪੁ ਵਰਤਾਇਓ." (ਸ੍ਰੀ ਮਃ ੧. ਜੋਗੀਅੰਦਰਿ) "ਮਾਇਆ ਅਮਰੁ ਵਰਤਾਇਆ." (ਅਨੰਦੁ)