ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [حیرانی] ਹ਼ੈਰਾਨੀ. ਸੰਗ੍ਯਾ- ਵਿਸਮਯਤਾ. ਅਚਰਜਤਾ। ੨. ਦੇਖੋ, ਹਿਰਾਨੀ.


ਅ਼. [حراف] ਹ਼ਿਰਾਫ਼. ਬਦਲਿਆ ਹੋਇਆ. ਫਿਰਿਆ ਹੋਇਆ.


ਅ਼. [حرام] ਹ਼ਰਾਮ. ਇ- ਹ਼ਰਮ (ਨਿਸਿੱਧ) ਕੀਤਾ ਹੋਇਆ. ਵਰਜਿਤ। ੨. ਧਰਮ ਅਨੁਸਾਰ ਜਿਸ ਦਾ ਤ੍ਯਾਗ ਕਰਨਾ ਯੋਗ ਹੈ. "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਵਾਰ ਮਾਝ ਮਃ ੧) ੩. ਅਪਵਿਤ੍ਰ। ੪. ਪ੍ਰਸਿੱਧ. ਮਸ਼ਹੂਰ. ਦੇਖੋ, ਹਰਮ ੬.। ੫. ਪਵਿਤ੍ਰ ਕੀਤਾ ਹੋਇਆ. ਦੇਖੋ, ਹਰਮ ੫.


ਫ਼ਾ. [حرامخور] ਹ਼ਰਾਮਖ਼ੋਰ. ਵਿ- ਹਰਾਮ ਖਾਣ ਵਾਲਾ. ਧਰਮ ਅਨੁਸਾਰ ਜੋ ਨਿਸੇਧ ਕੀਤਾ ਹੈ ਉਸ ਦੇ ਖਾਣ ਵਾਲਾ. ਬੇਈਮਾਨੀ ਦਾ ਖੱਟਿਆ ਖਾਣ ਵਾਲਾ. "ਅਸੰਖ ਚੋਰ ਹਰਾਮਖੋਰ." (ਜਪੁ)


ਫ਼ਾ. [حرامخوری] ਹ਼ਰਾਮਖ਼ੋਰੀ. ਹਰਾਮ ਖਾਣ ਦੀ ਕ੍ਰਿਯਾ। ੨. ਭਾਵ- ਨਮਕਹਰਾਮੀ. ਕ੍ਰਿਤਘਨਤਾ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫)