ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਤਊਆ.


ਸੰਗ੍ਯਾ- ਪਤ੍ਰਵਟਿਕਾ. ਪੱਤੇ ਦਾ ਪਕੌੜਾ, ਬੇਸਣ ਵਿੱਚ ਲਪੇਟਕੇ ਤਲਿਆ ਹੋਇਆ ਗਾਗਟੀ ਪਾਲਕ ਆਦਿ ਦਾ ਪੱਤਾ.


ਸੰ. ਵਿ- ਉਡਦਾ ਹੋਇਆ. ਉਡਣ ਵਾਲਾ। ੨. ਸੰਗ੍ਯਾ. ਪੰਛੀ. ਪਰਿੰਦ। ੩. ਭਮੱਕੜ, ਸ਼ਲਭ. ਪਰਵਾਨਾ. "ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ." (ਚਉਬੋਲੇ ਮਃ ੫) ੪. ਸੂਰਜ। ੫. ਫਿੰਡ. ਗੇਂਦ। ੬. ਸ਼ਰੀਰ. ਦੇਹ। ੭. ਨੌਕਾ. ਜਹਾਜ। ੮. ਅੱਗ ਦੀ ਚਿਨਗਾਰੀ, ਵਿਸਫੁਲਿੰਗ। ੯. ਤੀਰ। ੧੦. ਪੰਛੀ ਦੀ ਤਰਾਂ ਉਡਣ ਵਾਲੀ ਹੋਣ ਕਰਕੇ ਗੁੱਡੀ (ਚੰਗ) ਦਾ ਨਾਮ ਭੀ ਪਤੰਗ ਹੈ। ੧੧. ਦੇਖੋ, ਪਤੰਗੁ। ੧੨. ਸੰ. ਪਤੰਗ ਇੱਕ ਬਿਰਛ, ਜਿਸ ਦੀ ਲੱਕੜ ਵਿੱਚੋਂ ਉਬਾਲਕੇ ਲਾਲ ਰੰਗ ਕੱਢਿਆ ਜਾਂਦਾ ਹੈ. Caesalpina Sappan ਪਤੰਗ ਦਾ ਰੰਗ ਕੱਚਾ ਹੁੰਦਾ ਹੈ. "ਸਭ ਜਗ ਰੰਗ ਪਤੰਗ ਕੋ ਹਰਿ ਏਕੈ ਨਵਰੰਗ." (ਨੰਦਦਾਸ)


ਪਤੰਗ (ਸੂਰਜ) ਦਾ ਪੁਤ੍ਰ ਕਰਣ। ੨. ਅਸ਼੍ਵਿਨੀਕੁਮਾਰ। ੩. ਯਮ। ੪. ਸੁਗ੍ਰੀਵ.


ਸੰ. ਵਿ- ਜੋ ਪੰਖਾਂ ਨਾਲ ਜਾਂਦਾ ਹੈ. ਉਡਣ ਵਾਲਾ. "ਅਸਥਾਵਰ ਜੰਗਮ ਕੀਟ ਪਤੰਗਮ." (ਮਾਲੀ ਨਾਮਦੇਵ) ੨. ਸੰਗ੍ਯਾ- ਪੰਛੀ। ੩. ਭਮੱਕੜ. ਸ਼ਲਭ.


ਸੰਗ੍ਯਾ- ਦੇਖੋ ਪਤੰਗ ੩. "ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ." (ਆਸਾ ਮਃ ੪) ੨. ਦੇਖੋ, ਪਤੰਗ ੮। ੩. ਨਿਘੰਟੁ ਵਿੱਚ ਘੋੜੇ ਦਾ ਨਾਮ ਪਤੰਗਾ ਲਿਖਿਆ ਹੈ.


ਸੰਗੜਾ- ਛੋਟਾ ਪਤੰਗ, ਦੇਖੋ, ਪਤੰਗ ੧੦। ੨. ਵਿ- ਪਤੰਗ ਦਾ. ਦੇਖੋ, ਪਤੰਗ ੧੨. "ਪਤੰਗੀ ਸੁ ਰੰਗਾ ਚਲਯੋ ਸ੍ਰੋਣ ਅੰਗਾ." (ਗੁਪ੍ਰਸੂ) ਪਤੰਗ ਦੇ ਰੰਗ ਦਾ (ਲਾਲ) ਲਹੂ ਵਗਿਆ। ੩. ਸੰ. पतङ्गिन. ਸੰਗ੍ਯਾ- ਪੰਛੀ. ਖਗ.


ਦੇਖੋ, ਪਤੰਗ। ੨. ਸੰ. ਪ੍ਰਤ੍ਯੰਗ. ਕ੍ਰਿ. ਵਿ- ਹਰੇਕ ਅੰਗ ਨੂੰ. ਭਾਵ- ਕਿਸੇ ਅੰਗ ਨੂੰ. "ਲਗੈ ਨ ਮੈਲੁ ਪਤੰਗੁ." (ਸ੍ਰੀ ਅਃ ਮਃ ੩) ੨. ਤਨੁਮਾਤ੍ਰ. ਜ਼ਰਾ.


ਸੰ. पतञ्चिका ਸੰਗ੍ਯਾ- ਧਨੁਖ ਦਾ ਡੌਰਾ. ਚਿੱਲਾ. ਜਿਹ.