ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼੍ਰੀ (ਲੱਛਮੀ) ਦਾ ਸਦਨ (ਘਰ). ਕਮਲ. ਚਿੱਟਾ ਕਮਲ. "ਸ੍ਰੀ ਕੋ ਸਦਨ ਚਹੁਁ ਬਰਨ ਕੋ ਜਾਨ ਹੈ." (ਨਾਪ੍ਰ) ਕਮਲ ਅਤੇ ਚਾਰ ਮੁਖ ਵਾਲੇ (ਬ੍ਰਹਮਾ) ਦਾ ਯਾਨ (ਸਵਾਰੀ- ਹੰਸ)


ਖੜਗ. ਕ੍ਰਿਪਾਣ. ਲੱਛਮੀ ਦਾ ਪਤਿ ਖੜਗ ਨੂੰ ਮੰਨਕੇ ਇਹ ਨਾਉਂ ਦਸ਼ਮੇਸ਼ ਨੇ ਰੱਖਿਆ ਹੈ. ਦੇਖੋ, ਸਨਾਮਾ.


ਵਿ- ਜਿਸ ਦੀ ਸ਼ੋਭਾ ਅਥਵਾ ਲੱਛਮੀ ਨਾਸ਼ ਹੋ ਗਈ.


ਚਿੱਟਾ ਕਮਲ, ਜਿਸ ਵਿੱਚ ਲੱਛਮੀ ਨਿਵਾਸ ਕਰਦੀ ਹੈ. ਦੇਖੋ, ਸ੍ਰੀ ਸਦਨ। ੨. ਸ਼ੋਭਾ ਦਾ ਘਰ.


ਸੰ. श्रीखणडः ਸੰਗ੍ਯਾ- ਚੰਦਨ, ਜੋ ਸ਼ੋਭਾ ਦਾ ਟੁਕੜਾ ਹੈ. "ਕਾਠਹੁ ਸ੍ਰੀਖੰਡ ਸਤਿਗੁਰ ਕੀਅਉ." (ਸਵੈਯੇ ਮਃ ੪. ਕੇ) ੨. ਦੇਖੋ, ਸਿਰਖੰਡੀ.


ਜਿਲਾ ਗੁਰਦਾਸਪੁਰ ਦੀ ਬਟਾਲਾ ਤਸੀਲ ਵਿੱਚ ਬਿਆਸ ਦੇ ਉੱਤਰੀ ਕਿਨਾਰੇ ਤੇ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸੰਮਤ ੧੬੪੪ ਵਿੱਚ ਵਸਾਇਆ ਇੱਕ ਨਗਰ, ਜੋ ਚੰਦੂ ਦੀ ਸ਼ਰਾਰਤ ਨਾਲ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ ਸੀ. ਗੁਰੁ ਪ੍ਰਤਾਪ ਸੂਰਯ ਵਿੱਚ ਲਿਖਿਆ ਹੈ ਕਿ ਇਹ ਨਗਰ ਛੀਵੇਂ ਸਤਿਗੁਰੂ ਨੇ ਵਸਾਇਆ ਹੈ, ਪਰ ਇਹ ਸਹੀ ਨਹੀਂ. ਕਰਤਾਰਪੁਰ ਵਾਲੇ ਪ੍ਰਾਚੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਨਾਰੇ ਦੇ ਪੱਤਰਿਆਂ ਉੱਤੇ ਨੋਟ ਹੈ ਕਿ ਸ਼੍ਰੀ ਗੋਬਿੰਦਪੁਰ ਸੰਮਤ ੧੬੪੪ ਵਿੱਚ ਆਬਾਦ ਹੋਇਆ ਹੈ.#ਜਦ ਛੀਵੇਂ ਸਤਿਗੁਰੂ ਜੀ ਸੰਮਤ ੧੬੮੭ ਵਿੱਚ ਇਸ ਥਾਂ ਆਏ, ਤਾਂ ਭਗਵਾਨ ਦਾਸ ਨੇ ਭਾਰੀ ਵਿਰੋਧ ਕੀਤਾ, ਜਿਸ ਦਾ ਫਲ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਸ਼੍ਰੀ ਗੋਬਿੰਦਪੁਰ ਦੇ ਜੰਗ ਵਿੱਚ ਪਾਇਆ.#ਇਸ ਦੀ ਮਾਲਕੀਯਤ ਕਰਤਾਰਪੁਰ ਦੇ ਰਈਸ ਸੋਢੀ ਸਾਹਿਬ ਦੇ ਪਾਸ ਹੈ. ਸ੍ਰੀ ਗੋਬਿੰਦਪੁਰ (ਅਥਵਾ ਹਰਿਗੋਬਿੰਦਪੁਰ) ਵਿੱਚ ਦੋ ਗੁਰੁਦ੍ਵਾਰੇ ਹਨ. ਇੱਕ ਗੁਰੂ ਕੇ ਮਹਲ ਜੋ ਗੁਰੂ ਸਾਹਿਬ ਨੇ ਆਪਣੇ ਨਿਵਾਸ ਲਈ ਬਣਵਾਏ. ਦੂਜਾ ਦਮਦਮਾ ਸਾਹਿਬ ਹੈ ਜੋ ਸ਼ਹਿਰ ਤੋਂ ਪੱਛਮ ਵੱਲ ਅੱਧ ਮੀਲ ਹੈ. ਇਹ ਗੁਰੂ ਸਾਹਿਬ ਦਾ ਜੰਗ ਸਮਾਪਤ ਕਰਕੇ ਦੀਵਾਨ ਲਾਉਣ ਦਾ ਥਾਂ ਹੈ. ਮੇਲਾ ਵੈਸਾਖੀ ਅਤੇ ਹੋਲੇ ਨੂੰ ਲਗਦਾ ਹੈ. ਰੇਲਵੇ ਸਟੇਸ਼ਨ ਬਟਾਲੇ ਤੋਂ ੨੧. ਮੀਲ ਦੱਖਣ ਵੱਲ ਇਹ ਨਗਰ ਹੈ.#ਕਈ ਲੇਖਕਾਂ ਨੇ ਇਸ ਦਾ ਨਾਉਂ ਸ਼੍ਰੀ ਹਰਿਗੋਬਿੰਦਪੁਰ ਲਿਖਿਆ ਹੈ, ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰੱਖਿਆ ਨਾਉਂ ਸ੍ਰੀ ਗੋਬਿੰਦਪੁਰ ਹੈ.


ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਡੇ ਸੁਪੁਤ੍ਰ, ਜੋ ਭਾਦੋਂ ਸੁਦੀ ੯. ਸੰਮਤ ੧੫੫੧ ਨੂੰ ਮਾਤਾ ਸੁਲਖਨੀ ਤੋਂ ਸੁਲਤਾਨਪੁਰ ਵਿੱਚ ਜਨਮੇ. ਇਹ ਉਦਾਸੀ ਮਤ ਦੇ ਪ੍ਰਚਾਰਕ ਮਹਾਨ ਸਿੱਧ ਪੁਰਖ ਹੋਏ ਹਨ. ਆਪ ਦਾ ਨਿਵਾਸ ਅਸਥਾਨ ਬਾਰਠ ਪਿੰਡ ਵਿੱਚ ਸੀ, ਜੋ ਦੇਹਰਾ ਨਾਨਕ ਤੋਂ ੧੯. ਕੋਹ ਈਸ਼ਾਨ ਕੋਣ ਹੈ. ਯੋਗਿਰਾਜ ਸ਼੍ਰੀ ਚੰਦ ਜੀ ਨੇ ਸ਼ਾਦੀ ਨਹੀਂ ਕਰਾਈ.#ਗੁਰੂ ਨਾਨਕ ਦੇਵ ਦੇ ਧਰਮ ਦਾ ਪ੍ਰਚਾਰ ਦੇਸ਼ ਦੇਸ਼ਾਂਤਰਾਂ ਵਿੱਚ ਕਰਨ ਲਈ ਆਪ ਨੇ ਬਾਬਾ ਗੁਰੁਦਿੱਤਾ ਜੀ ਨੂੰ ਚੇਲਾ ਕੀਤਾ, ਜਿਨ੍ਹਾਂ ਨੇ ਅਨੇਕ ਗੁਰੁਸਿੱਖਾਂ ਨੂੰ ਉਦਾਸੀ ਲਿਬਾਸ ਵਿੱਚ ਕਈ ਇਲਾਕਿਆਂ ਵਿੱਚ ਭੇਜਕੇ ਸਤਿਨਾਮੁ ਦਾ ਪ੍ਰਚਾਰ ਕੀਤਾ.#ਬਾਬਾ ਸ਼੍ਰੀ ਚੰਦ ਜੀ ਦਾ ਦੇਹਾਂਤ ੧੫. ਅੱਸੂ ਸੰਮਤ ੧੬੬੯ ਨੂੰ ਹੋਇਆ ਹੈ. ਆਪ ਦੀ ਸਾਰੀ ਅਵਸਥਾ ੧੧੮ ਵਰ੍ਹੇ ਦੀ ਸੀ. ਦੇਖੋ, ਉਦਾਸੀ ਅਤੇ ਸਿਲਾ ਸ੍ਰੀ ਚੰਦ ਜੀ ਦੀ.


ਸ਼੍ਰੀ (ਲੱਛਮੀ) ਦੇਣ ਵਾਲਾ ਕੁਬੇਰ. ਧਨਪਤਿ. "ਸ੍ਰੀਦਿਹ ਸੂਰ ਸਸੀ ਉਡੁ ਅੰਤਕ." (ਨਾਪ੍ਰ)


ਸੰ. श्रीधर ਵਿ- ਸ਼੍ਰੀ ਲੱਛਮੀ) ਦੇ ਧਾਰਨ ਵਾਲਾ. ਦੌਲਤਮੰਦ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਜੋ ਸਾਰੀ ਮਾਇਆ ਦਾ ਪਤੀ ਹੈ. "ਸ੍ਰੀਧਰ ਪਾਏ ਮੰਗਲ ਗਾਏ." (ਸ੍ਰੀ ਛੰਤ ਮਃ ੫) ਦੇਖੋ, ਸ੍ਰੀਪਤਿ ਸ਼ਬਦ। ੩. ਵਿਸਨੁ.


ਸੰ. ਸੂਰ੍‍ਯਨਗਰ. ਕਸ਼ਮੀਰ ਦੀ ਰਾਜਧਾਨੀ, ਜਿਸ ਦੀ ਸਮੁੰਦਰ ਤੋਂ ਬੁਲੰਦੀ ੫੨੭੬ ਫੁਟ ਹੈ. ਇਸ ਨਗਰ ਵਿੱਚ ਕਾਠੀ ਦਰਵਾਜੇ ਮਾਈ ਭਾਗਭਰੀ ਦੇ ਘਰ ਛੀਵੇਂ ਸਤਿਗੁਰੂ ਜੀ ਦਾ ਗੁਰੁਦ੍ਵਾਰਾ ਹੈ, ਜੋ ਹਰੀ ਪਰਬਤ ਦੇ ਪਾਸ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਭੀ ਇਹ ਨਗਰ ਪਵਿਤ੍ਰ ਹੋਇਆ ਹੈ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਧ੍ਯਾਯ ੧੪. ਦੇਖੋ, ਸੇਵਾਦਾਸ ਕਸ਼ਮੀਰ ਅਤੇ ਭਾਗਭਰੀ।#੨. ਰਿਆਸਤ ਗੜ੍ਹਵਾਲ ਦੇ ਪੌੜੀ ਪਰਗਨੇ ਵਿੱਚ ਅਲਕਨੰਦਾ ਦੇ ਕਿਨਾਰੇ ਇੱਕ ਨਗਰ, ਜੋ ਦਸ਼ਮੇਸ਼ ਜੀ ਦੇ ਸਮੇਂ ਰਾਜਾ ਫਤੇਸ਼ਾਹ ਦੀ ਰਾਜਧਾਨੀ ਸੀ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਦਾ ਅਸਥਾਨ "ਚਰਨ ਪਾਦੁਕਾ" ਨਾਉਂ ਤੋਂ ਪ੍ਰਸਿੱਧ ਹੈ. ਬਦਰੀਨਾਰਾਯਣ ਦੀ ਯਾਤ੍ਰਾ ਸਮੇਂ ਸਤਿਗੁਰੂ ਜੀ ਇਸ ਨਗਰ ਪਧਾਰੇ ਹਨ. ਸ਼੍ਰੀ ਨਗਰ ਦੀ ਬੁਲੰਦੀ ੧੭੦੬ ਫੁਟ ਹੈ. ਸਨ ੧੮੯੪ ਵਿੱਚ ਗੋਹਾਨਾ ਝੀਲ ਦਾ ਬੰਨ੍ਹ ਟੁੱਟ ਜਾਣ ਤੋਂ ਇਹ ਨਗਰ ਰੁੜ੍ਹ ਗਿਆ, ਹੁਣ ਰਾਜਧਾਨੀ ਗੜ੍ਹਵਾਲ ਹੈ.