ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛੀਪ ੨.


ਕ੍ਰਿ- ਛਾਪਣਾ. ਦੇਖੋ, ਛੀਪ ੩.


ਸੰ. शिाल्पिन ਸੰਗ੍ਯਾ- ਵਸਤ੍ਰ ਪੁਰ ਬੇਲ ਬੂਟੇ ਛਾਪਣ ਵਾਲਾ ਕਾਰੀਗਰ. ਛੀਂਬਾ. "ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ." (ਆਸਾ ਧੰਨਾ) "ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕ ਛੀਪਾ ਕਹੈ ਬੁਲਾਇ." (ਸੂਹੀ ਮਃ ੪)


ਛਿਪਦਾ ਹੈ. ਦੇਖੋ, ਛੀਪ ੧


ਸੰ. ਕ੍ਸ਼ੀਰ. ਸੰਗ੍ਯਾ- ਦੁੱਧ। ੨. ਜਲ.